ਵਪਾਰ 'ਚ ਪਾਰਟਨਰ ਵੱਲੋਂ ਧੋਖਾ ਮਿਲਣ 'ਤੇ ਦੂਜੇ ਪਾਰਟਨਰ ਨੇ ਕੀਤੀ ਖੁਦਕੁਸ਼ੀ - business partner
🎬 Watch Now: Feature Video

ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਵਿੱਚ ਇੱਕ ਵਪਾਰੀ ਵੱਲੋਂ ਧੋਖਾ ਮਿਲਣ ਤੋਂ ਬਾਅਦ ਵਪਾਰ ਵਿੱਚ ਪਾਰਟਨਰਸ਼ਿਪ ਕਰਨ ਵਾਲੇ ਇੱਕ ਵਪਾਰੀ ਨੇ ਖੁਦਕੁਸ਼ੀ ਕਰ ਲਈ ਹੈ। ਵਪਾਰੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣਾ ਇੱਕ ਆਡੀਓ ਕਲਿੱਪ ਵੀ ਜਾਰੀ ਕੀਤਾ। ਜਿਸ ਵਿਚ ਉਸ ਨੇ ਆਪਣੇ ਨਾਲ ਹੋਏ ਧੋਖੇ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਅਤੇ ਧੋਖਾ ਦੇਣ ਵਾਲੇ ਆਪਣੇ ਸਾਥੀ ਨੂੰ ਸਜ਼ਾ ਦੇਣ ਦੀ ਮੰਗ ਕੀਤੀ। ਸਬੰਧਤ ਐਸਐਚਓ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਕਿ ਇੱਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ ਹੈ ਅਤੇ ਜਿਸ ਦਾ ਕਾਰਨ ਪਾਰਟਨਰ ਨੇ ਉਸ ਨੂੰ ਧੋਖਾ ਦਿੱਤਾ ਹੈ। ਮ੍ਰਿਤਕ ਨੇ ਆਪਣੇ ਆਡੀਓ ਕਲਿੱਪ ਵੀ ਮਰਨ ਤੋਂ ਪਹਿਲਾਂ ਬਣਾਇਆ ਸੀ ਜਿਸ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।