ਪੰਜਾਬ ਸਰਕਾਰ ਦਾ ਬਜਟ ਝੂਠ ਦੀ ਪੰਡ: ਜਤਿੰਦਰ ਅਠਵਾਲ - ਪੰਜਾਬ ਸਰਕਾਰ
🎬 Watch Now: Feature Video
ਰੂਪਨਗਰ:ਜ਼ਿਲ੍ਹੇ ਦੇ ਭਾਜਪਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਮੀਡੀਆ ਨਾਲ ਰੁਬਰੂ ਹੁੰਦੇ ਹੋਏ ਜਤਿੰਦਰ ਸਿੰਘ ਨੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਸੂਬਾ ਸਰਕਾਰ 'ਤੇ ਜਨਤਕ ਮੁੱਦਿਆਂ ਨੂੰ ਅਣਦੇਖਾ ਕਰਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਲੋਕਾਂ ਨਾਲ ਧੋਖਾ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਝੂਠੇ ਵਾਅਦੇ ਕਰ ਹੋਂਦ 'ਚ ਆਈ ਕਾਂਗਰਸ ਸਰਕਾਰ ਦਾ ਝੂਠ ਜਾਰੀ ਹੈ। ਉਨ੍ਹਾਂ ਕਿਹਾ,"ਪੰਜਾਬ ਸਰਕਾਰ ਵੱਲੋਂ ਪਾਸ ਕੀਤਾ ਗਿਆ ਸਲਾਨਾ ਬਜਟ ਝੂਠਾਂ ਦੀ ਪੰਡ ਹੈ ਤੇ ਜਲਦ ਹੀ ਲੋਕਾਂ ਅੱਗੇ ਧੋਖਾ ਸਾਹਮਣੇ ਆ ਜਾਵੇਗਾ।"