ਭਾਜਪਾ ਚੋਂ ਕੱਢੇ ਜਾਣ ਤੋਂ ਬਾਅਦ ਅਨਿਲ ਜੋਸ਼ੀ ਨੇ ਕੀਤੀ ਪਹਿਲੀ ਮੀਟਿੰਗ - ਦਿੱਲੀ
🎬 Watch Now: Feature Video
ਅੰਮ੍ਰਿਤਸਰ : ਕਿਸਾਨਾਂ ਦੇ ਹੱਕ ਵਿਚ ਬੋਲਣ ਵਾਲੇ ਭਾਜਪਾ ਨੇਤਾ ਅਨਿਲ ਜੋਸ਼ੀ ਨੂੰ ਭਾਜਪਾ 'ਚ 6 ਸਾਲ ਲਈ ਕੱਢੇ ਜਾਣ ਤੋਂ ਬਾਅਦ ਅੰਮ੍ਰਿਤਸਰ ਹਲਕੇ ਨੌਰਥ ਵਿੱਚ ਮੀਟਿੰਗ ਕੀਤੀ, ਜਿਸ ਵਿੱਚ ਭਾਰੀ ਗਿਣਤੀ ਵਿੱਚ ਅਨਿਲ ਜੋਸ਼ੀ ਦੇ ਸਮਰਥਕ ਵੀ ਇਕੱਠੇ ਹੋਏ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨਿਲ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਿਧਾਨ ਸਭਾ ਚੋਣਾਂ ਦਾ ਆਗਾਜ਼ ਕੀਤਾ ਗਿਆ ਹੈ ਅਤੇ ਭਾਜਪਾ ਤੋਂ ਕੱਢੇ ਜਾਣ ਤੋਂ ਬਾਅਦ ਉਹ ਦੇਖਣਾ ਚਾਹੁੰਦੇ ਸੀ ਕਿ ਉਨ੍ਹਾਂ ਮਗਰ ਕਿੰਨੇ ਕੁ ਲੋਕ ਹਨ ਅਤੇ ਉਨ੍ਹਾਂ ਵੱਲੋਂ ਤਾਂ ਥੋੜ੍ਹੇ ਲੋਕਾਂ ਨੂੰ ਬੁਲਾਇਆ ਗਿਆ ਸੀ ਲੇਕਿਨ ਭਾਰੀ ਗਿਣਤੀ ਵਿੱਚ ਲੋਕ ਇੱਥੇ ਮੌਜੂਦ ਹਨ। ਆਉਣ ਵਾਲੇ ਸਮੇਂ ਵਿੱਚ ਉਸੇ ਪਾਰਟੀ ਦਾ ਪੱਲਾ ਫੜਨਗੇ ਜਿਸ ਦੇ ਫ਼ੈਸਲੇ ਦਿੱਲੀ ਵਿੱਚ ਨਹੀਂ ਪੰਜਾਬ ਵਿੱਚ ਹੀ ਹੋਣਗੇ।