ਫ਼ਿਰੋਜ਼ਪੁਰ: ਆਂਗਨਵਾੜੀ ਵਰਕਰਾਂ ਨੇ ਮੁੱਖ ਮੰਤਰੀ ਕੈਪਟਨ ਤੇ ਅਰੁਣਾ ਚੌਧਰੀ ਦਾ ਫੂੱਕਿਆ ਪੁੱਤਲਾ - Anganwadi workers
🎬 Watch Now: Feature Video
ਫ਼ਿਰੋਜ਼ਪੁਰ: ਆਲ ਇੰਡੀਆ ਆਂਗਨਵਾੜੀ ਹੈਲਪਰ ਯੂਨੀਅਨ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਦੇ ਖ਼ਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਵਰਕਰਾਂ 6 ਸੇਵਾਵਾਂ 'ਤੇ ਕੰਮ ਕਰਦੀਆਂ ਸਨ ਪਰ ਹੌਲੀ ਹੌਲੀ ਇਹ ਸੇਵਾਵਾਂ ਇਨ੍ਹਾਂ ਤੋਂ ਖੋਹ ਲਈਆਂ ਗਈਆਂ ਤੇ ਇਨ੍ਹਾਂ ਕੋਲ ਸਿਰਫ਼ 2 ਸੇਵਾਵਾਂ ਬੱਚ ਗਈਆਂ। ਵਰਕਰਾਂ ਦਾ ਕਹਿਣਾ ਹੈ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਪ੍ਰਾਇਮਰੀ ਤੇ ਨਰਸਰੀ ਕਲਾਸਾਂ ਦੀ ਭਰਤੀ ਆਂਗਨਵਾੜੀ ਤੋਂ ਹੀ ਕੀਤੀ ਜਾਣੀ ਚਾਹੀਦੀ ਹੈ।