ਲਾਵਾਰਿਸ ਲਾਸ਼ ਮਿਲਣ ਨਾਲ ਸਹਿਮ ਦਾ ਮਾਹੌਲ - ਲਾਵਾਰਿਸ ਲਾਸ਼
🎬 Watch Now: Feature Video
ਫਾਜ਼ਿਲਕਾ: ਪਿੰਡ ਸੈਦਾਂਵਾਲੀ ਤੋਂ ਧਰਮਪੁਰਾ ਲਿੰਕ ਰੋਡ ਦੇ ਨਾਲੋਂ ਲੰਘਦੀ ਦੌਲਤਪੁਰਾ ਮਾਈਨਰ (Daulatpura Minor) ਦੇ ਵਿੱਚ ਇੱਕ ਵਿਅਕਤੀ ਦੀ ਲਾਸ਼ (Corpse) ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਰੱਖ ਲਿਆ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਬਜਰੰਗ ਦਲ ਹਿੰਦੁਸਤਾਨ (Bajrang Dal India) ਦੇ ਜ਼ਿਲ੍ਹਾ ਚੇਅਰਮੈਨ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਧਰਮਪੁਰਾ ਦੇ ਨੇੜੇ ਇੱਕ ਲਾਸ਼ ਲੰਘ ਰਹੀ ਹੈ ਜਿਸ ਤੋਂ ਬਅਦ ਉਹ ਮੌਕੇ ‘ਤੇ ਕੇ ਲਾਸ਼ ਨੂੰ ਬਰਾਮਦ ਕੀਤਾ।