ਅੰਮ੍ਰਿਤਸਰ: ਅਜਨਾਲਾ 'ਚ 78.76% ਤੇ ਰਮਦਾਸ 'ਚ 81.92% ਹੋਈ ਵੋਟਿੰਗ - ਅਜਨਾਲਾ 'ਚ 78.76%
🎬 Watch Now: Feature Video
ਅੰਮ੍ਰਿਤਸਰ: ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆ 'ਚ ਨਗਰ ਪੰਚਾਇਤ ਦੀਆਂ ਚੋਣਾਂ ਲਈ ਅੱਜ ਵੋਟਿੰਗ ਪ੍ਰਕੀਰਿਆ ਪੂਰੀ ਹੋਈ। ਨਗਰ ਪੰਚਾਇਤ ਚੋਣਾਂ ਲਈ ਅੰਮ੍ਰਿਤਸਰ ਦੇ ਅਜਨਾਲਾ ਤੇ ਰਾਮਦਾਸ 'ਚ ਸ਼ਾਂਤੀਪੂਰਨ ਤਰੀਕੇ ਨਾਲ ਵੋਟਿੰਗ ਪ੍ਰਕੀਰਿਆ ਪੂਰੀ ਹੋਈ। ਰਮਦਾਸ ਦੇ 58 ਅਤੇ ਅਜਨਾਲਾ ਦੇ 66 ਉਮੀਦਵਾਰਾਂ ਦੀ ਕਿਸਮਤ ਲਈ ਵੋਟਿੰਗ ਲਈ ਵੋਟਰਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਅਜਨਾਲਾ 'ਚ 78.76% ਅਤੇ ਰਮਦਾਸ 'ਚ 81.92% ਫੀਸਦੀ ਵੋਟਿੰਗ ਹੋਈ। ਦੱਸਣਯੋਗ ਹੈ ਕਿ ਨਗਰ ਪੰਚਾਇਤ ਤੇ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਅੱਜ ਪੂਰੀ ਹੋ ਚੁੱਕੀ ਹੈ ਤੇ 17 ਫਰਵਰੀ ਨੂੰ ਚੋਣ ਨਤੀਜੇ ਆਉਣਗੇ।