ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸਖ਼ਤ ਹੋਈ ਅੰਮ੍ਰਿਤਸਰ ਟ੍ਰੈਫਿਕ ਪੁਲਿਸ - ਅੰਮ੍ਰਿਤਸਰ
🎬 Watch Now: Feature Video
ਅੰਮ੍ਰਿਤਸਰ:ਜਿਥੇ ਇੱਕ ਪਾਸੇ ਟ੍ਰੈਫਿਕ ਪੁਲਿਸ ਵੱਲੋਂ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਪੁਲਿਸ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸਖ਼ਤ ਹੁੰਦੀ ਨਜ਼ਰ ਆਈ। ਅਜਿਹਾ ਹੀ ਮਾਮਲਾ ਸ਼ਹਿਰ ਦੇ ਲਾਰੈਂਸ ਰੋਡ ਵਿਖੇ ਵੇਖਣ ਨੂੰ ਮਿਲਿਆ। ਇਥੇ ਇੱਕ ਨੌਜਵਾਨ ਤੇ ਉਸ ਦੀ ਪਤਨੀ ਮੋਟਰਸਾਈਕਲ ਤੇ ਜਾ ਰਹੇ ਸਨ, ਇਸ ਦੌਰਾਨ ਉਨ੍ਹਾਂ ਰੈਡ ਲਾਈਟ ਜੰਪ ਕੀਤੀ ਤੇ ਇੱਕ ਬਜ਼ੁਰਗ ਸਕੂਟਰੀ ਸਵਾਰ ਨੂੰ ਟੱਕਰ ਮਾਰ ਦਿੱਤੀ। ਅਜਿਹਾ ਹੋਣ 'ਤੇ ਟ੍ਰੈਫਿਕ ਪੁਲਿਸ ਦੇ ਏਐਸਆਈ ਗੁਰਨਾਮ ਸਿੰਘ ਨੇ ਆਪਣਾ ਮੋਟਰਸਾਈਕਲ ਨੌਜਵਾਨ ਦੇ ਪਿੱਛੇ ਲਾ ਦਿੱਤਾ ਤੇ 2 ਕਿਲੋਮੀਟਰ ਤੱਕ ਉਸ ਦਾ ਪਿੱਛਾ ਕਰ ਉਸ ਨੂੰ ਰੋਕ ਲਿਆ ਤੇ ਉਸ ਦਾ ਚਾਲਾਨ ਕੱਟਿਆ। ਇਸ ਦੌਰਾਨ ਉਕਤ ਨੌਜਵਾਨ ਦੀ ਪਤਨੀ ਦਾ ਪਰਸ ਵੀ ਡਿੱਗ ਪਿਆ ਸੀ ਤੇ ਪੁਲਿਸ ਅਧਿਕਾਰੀ ਨੇ ਮਹਿਲਾ ਦਾ ਪਰਸ ਵਾਪਸ ਕੀਤਾ। ਪੁਲਿਸ ਅਧਿਕਾਰੀ ਨੇ ਉਕਤ ਨੌਜਵਾਨ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਹਿਦਾਇਤ ਦੇ ਕੇ ਛੱਡ ਦਿੱਤਾ।