ਕਰੋੜਾਂ ਦੀ ਲਾਗਤ ਨਾਲ ਅਮਲੋਹ-ਖੰਨਾ ਰੋਡ ਹੋਵੇਗਾ ਤਿਆਰ: ਕਾਕਾ ਰਣਦੀਪ ਸਿੰਘ - ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ
🎬 Watch Now: Feature Video
ਫ਼ਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਵਿੱਚ ਤਾਲਾਬੰਦੀ ਚੱਲ ਰਹੀ ਹੈ ਜਿਸ ਕਾਰਨ ਸਾਰੇ ਕੰਮਕਾਰ ਬੰਦ ਹੋ ਗਏ ਹਨ। ਹੁਣ ਕੁਝ ਰਾਹਤ ਮਿਲਣ ਤੋਂ ਬਾਅਦ ਵਿਕਾਸ ਦੇ ਕਾਰਜ ਸ਼ੁਰੂ ਹੋ ਗਏ ਹਨ। ਇਸੇ ਤਹਿਤ ਹਲਕਾ ਅਮਲੋਹ ਵਿੱਚ ਵਿਧਾਇਕ ਕਾਕਾ ਰਣਦੀਪ ਸਿੰਘ ਵੱਲੋਂ ਅਮਲੋਹ-ਖੰਨਾ ਰੋਡ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ 10 ਕਿਲੋਮੀਟਰ ਦੀ ਸੜਕ 'ਤੇ ਕੁੱਲ ਲਾਗਤ 8 ਕਰੋੜ, 69 ਲੱਖ ਰੁਪਇਆ ਆਵੇਗੀ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਹੋਰ ਲਿੰਕ ਸੜਕਾਂ ਦਾ ਵੀ ਵਿਕਾਸ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਜੋ ਕਿ ਜਲਦੀ ਹੀ ਪੂਰਾ ਹੋ ਜਾਵੇਗਾ।