ਸੋਨੂੰ ਸੂਦ ਦੇ ਬਿਆਨ ‘ਤੇ ਅਮਨ ਅਰੋੜਾ ਦਾ ਰਿਐਕਸ਼ਨ - Aman Arora
🎬 Watch Now: Feature Video

ਚੰਡੀਗੜ੍ਹ: 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦਾ ਸਿਆਸੀ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਅਦਾਕਾਰ ਸੋਨੂੰ ਸੂਦ ਦੇ ਵੱਲੋਂ ਕਿਹਾ ਗਿਆ ਸੀ ਕਿ ਚੋਣਾਂ ਤੋਂ ਪਹਿਲਾਂ ਜੋ ਸਿਆਸੀ ਪਾਰਟੀਆਂ ਵਾਅਦੇ ਕਰਦੀਆਂ ਹਨ ਜਾਂ ਚੋਣ ਮੈਨੀਫੈਸਟੋ ਹੈ ਉਹ ਲੀਗਲ ਡਾਕੂਮੈਂਟ ਬਣਾਉਣਾ ਚਾਹੀਦਾ ਹੈ। ਉਨ੍ਹਾਂ ਦੇ ਬਿਆਨ ’ਤੇ ਹੁਣ ਆਪ ਵਿਧਾਇਕ ਅਮਨ ਅਰੋੜਾ ਦਾ ਬਿਆਨ ਸਾਹਮਣੇ ਆਇਆ ਹੈ। ਅਰੋੜਾ ਨੇ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਉਨ੍ਹਾਂ ਦੀ ਪਾਰਟੀ ਪਿਛਲੇ ਲੰਮੇ ਸਮੇਂ ਤੋਂ ਇਸ ਚੀਜ਼ ਦੀ ਮੰਗ ਕਰ ਰਹੀ ਹੈ। ਨਾਲ ਹੀ ਉਨ੍ਹਾਂ ਸੋਨੂੰ ਸੂਦ ਨੂੰ ਸਲਾਹ ਦਿੱਤੀ ਹੈ। ਅਮਨ ਅਰੋੜਾ ਨੇ ਕਿਹਾ ਸੋਨੂੰ ਸੂਦ ਫਿਲਮੀ ਇੰਡਸਟਰੀ ‘ਚੋਂ ਰਾਜਨੀਤੀ ਵਿੱਚ ਆਉਣ ਵਾਲੇ ਲੋਕਾਂ ਨੂੰ ਇਹ ਸਲਾਹ ਜ਼ਰੂਰ ਦੇਣ ਕਿ ਉਹ ਆਪਣੇ ਫਿਲਮੀ ਕਾਰੋਬਾਰ ਨੂੰ ਛੱਡ ਕੇ ਹੀ ਰਾਜਨੀਤੀ ਵਿੱਚ ਆਉਣ ਕਿਉਂਕਿ ਇਹ ਕੋਈ ਮਜਾਕ ਨਹੀਂ ਹੈ। ਇਸਦੇ ਨਾਲ ਹੀ ਉਨ੍ਹਾਂ ਸੰਨੀ ਦਿਓਲ ਦਾ ਵੀ ਜ਼ਿਕਰ ਕੀਤਾ ਕਿ ਉਹ ਆਪਣੇ ਹੀ ਕੰਮ ਕਾਰਾਂ ਦੇ ਵਿੱਚ ਵਿਅਸਥ ਰਹਿੰਦੇ ਹਨ ਜਿਸ ਕਰਕੇ ਲੋਕਾਂ ਦੇ ਮਸਲੇ ਹੱਲ ਨਹੀਂ ਹੁੰਦੇ।