ਕੈਪਟਨ ਸਰਕਾਰ ਖਿਲਾਫ਼ ਅਮਨ ਅਰੋੜਾ ਨੇ ਰਾਸ਼ਟਰਪਤੀ ਨੂੰ ਲਿਖਿਆ ਪੱਤਰ - ਅਮਨ ਅਰੋੜਾ ਨੇ ਰਾਸ਼ਟਰਪਤੀ ਨੂੰ ਲਿਖਿਆ ਪੱਤਰ

🎬 Watch Now: Feature Video

thumbnail

By

Published : Sep 21, 2019, 8:00 AM IST

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਿਨੇਟ ਦੇ ਵਿੱਚ 6 ਹੋਰ ਵਿਧਾਇਕਾਂ ਦਾ ਵਿਸਤਾਰ ਕਰਨ ਤੋਂ ਬਾਅਦ ਇਸ ਮਸਲੇ ਉੱਤੇ ਸਿਆਸਤ ਭੱਖੀ ਹੋਈ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਰਾਸ਼ਟਰਪਤੀ ਕੋਲ ਕੈਪਟਨ ਸਰਕਾਰ ਭੰਗ ਕਰਨ ਦੀ ਮੰਗ ਕੀਤੀ ਹੈ। ਅਮਨ ਅਰੋੜਾ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਰਿਟ ਪਟੀਸ਼ਨ ਰਾਹੀਂ ਭਾਰਤ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਵਾਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਅਤੇ ਬੀਤੇ ਦਿਨੀਂ 6 ਵਿਧਾਇਕਾ ਨੂੰ ਮੁੱਖ ਮੰਤਰੀ ਦੇ ਸਲਾਹਕਾਰ ਦੇ ਰੂਪ ਵਿੱਚ ਕੈਬਿਨੇਟ ਰੈਂਕ ਦੇਣ 'ਤੇ ਉਨ੍ਹਾਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 6 ਵਿਧਾਇਕਾ ਨੂੰ ਕੈਬਿਨੇਟ ਰੈਂਕ ਦੇਣ ਨਾਲ ਉਸੇ ਸੰਵਿਧਾਨ ਦੇ ਆਰਟੀਕਲ 164 (1A) ਦੀ 91ਵੀ ਸੋਧ ਜਿਸ ਤਹਿਤ ਕੁੱਲ ਵਿਧਾਇਕਾਂ ਦੀ ਗਿਣਤੀ ਦੇ 15 ਫੀਸਦੀ ਤੋਂ ਵੱਧ ਵਿਧਾਇਕਾ ਨੂੰ ਕੈਬਿਨੇਟ ਰੈਂਕ ਨਹੀਂ ਦਿੱਤਾ ਜਾ ਸਕਦਾ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.