ਕਰਫ਼ਿਊ ਦੌਰਾਨ ਰੇਲਵੇ ਸੇਟਸ਼ਨ ਪਏ ਸੁੰਨੇ, ਸਾਰੀਆਂ ਰੇਲਾਂ ਬੰਦ - ਸਾਰੀਆਂ ਰੇਲਾਂ ਬੰਦ
🎬 Watch Now: Feature Video
ਕੋਰੋਨਾ ਵਾਇਰਸ ਦੇ ਨਾਲ ਪੂਰੀ ਦੁਨੀਆਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਇਸ ਵਾਇਰਸ ਦੇ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਦੇਸ਼ ਦੇ ਵਿੱਚ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ ਜਿਸ ਦੇ ਕਾਰਨ ਟਰੇਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਕਰਫਿਊ ਦੌਰਾਨ ਰੱਦ ਹੋਈਆਂ ਟਰੇਨਾਂ ਦੇ ਕਾਰਨ ਸਰਹਿੰਦ ਜੰਕਸ਼ਨ ਤੇ ਸੁੰਨ ਪਸਰੀ ਨਜ਼ਰ ਆ ਰਹੀ ਹੈ। ਟਰੇਨਾਂ ਰੱਦ ਹੋਣ ਤੋਂ ਪਹਿਲਾਂ ਜੰਕਸ਼ਨ ਤੇ ਸੈਕੜੇਂ ਦੀ ਗਿਣਤੀ ਦੇ ਵਿੱਚ ਯਾਤਰੀ ਮੌਜੂਦ ਰਹਿੰਦੇ ਸਨ ਕਿਉਂਕਿ ਸਰਹਿੰਦ ਜੰਕਸ਼ਨ ਤੋਂ ਦਿੱਲੀ - ਅੰਮ੍ਰਿਤਸਰ ਅਤੇ ਆਨੰਦਪੁਰ ਸਾਹਿਬ ਲਈ ਟਰੇਨਾ ਜਾਂਦੀਆਂ ਸਨ ਜੋ ਕਿ ਰੱਦ ਹੋ ਗਈਆਂ ਹਨ।