ਗਊ ਸੈੱਸ ਲੱਗਣ ਤੋਂ ਬਾਅਦ ਚੰਡੀਗੜ੍ਹ 'ਚ ਸ਼ਰਾਬ ਹੋਈ ਮਹਿੰਗੀ - ਚੰਡੀਗੜ੍ਹ ਪ੍ਰਸ਼ਾਸਨ
🎬 Watch Now: Feature Video
ਪ੍ਰਸ਼ਾਸਨ ਵੱਲੋਂ 16 ਮਈ ਤੋਂ 30 ਜੂਨ ਤੱਕ ਪਿਛਲੀ ਐਕਸਾਈਜ਼ ਪਾਲਿਸੀ ਨੂੰ ਐਕਸਟੈਂਡ ਕਰ ਦਿੱਤਾ ਗਿਆ ਸੀ, ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਸ਼ਰਾਬ, ਬੀਅਰ 'ਤੇ ਗਊ ਸੈੱਸ ਲਗਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ, ਜਿਹੜਾ ਹੁਣ ਲਾਗੂ ਹੋ ਗਿਆ ਹੈ। ਸ਼ਰਾਬ 'ਤੇ ਗਊ ਸੈੱਸ ਲੱਗਣ ਤੋਂ ਬਾਅਦ ਚੰਡੀਗੜ੍ਹ ਵਿੱਚ ਸ਼ਰਾਬ ਮਹਿੰਗੀ ਹੋ ਗਈ ਹੈ। ਚੰਡੀਗੜ੍ਹ ਵਿੱਚ ਜਿਹੜੀ ਬੀਅਰ ਪਹਿਲਾ 120 ਰੁਪਏ ਦੀ ਮਿਲਦੀ ਸੀ ਉਹ ਹੁਣ 150 ਰੁਪਏ ਤੱਕ ਵੇਚੀ ਜਾ ਰਹੀ ਹੈ। ਸ਼ਰਾਬ ਦੇ ਵੱਖ-ਵੱਖ ਬ੍ਰਾਂਡ ਉੱਤੇ ਵੀ 50 ਤੋਂ 100 ਰੁਪਏ ਜ਼ਿਆਦਾ ਰੇਟ ਲਗਾਇਆ ਜਾ ਰਿਹਾ ਹੈ।