ਅਕਾਲੀਆਂ ਨੇ ਪੰਜਾਬ, ਪੰਜਾਬੀਅਤ ਅਤੇ ਕੌਂਮ ਦੀਆਂ ਜੜ੍ਹਾਂ 'ਚ ਪਾਇਐ ਤੇਜ਼ਾਬ: ਰਾਮੂਵਾਲੀਆ - ਅਕਾਲੀਆਂ ਨੇ ਕੌਮ ਦੀਆਂ ਜੜ੍ਹਾਂ 'ਚ ਪਾਇਐ ਤੇਜ਼ਾਬ
🎬 Watch Now: Feature Video
ਆਨੰਦਪੁਰ ਸਾਹਿਬ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਲੋਕ ਭਲਾਈ ਪਾਰਟੀ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਲੋਕ ਭਲਾਈ ਪਾਰਟੀ ਦੀ ਜਗ੍ਹਾ ਲੋਕ ਭਲਾਈ ਮਿਸ਼ਨ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨਾਲੋਂ ਕਈ ਗੁਣਾ ਚੰਗਾ ਕੰਮ ਕੀਤਾ ਹੈ ਤੇ ਅਕਾਲੀਆਂ ਨੇ ਪੰਜਾਬ, ਪੰਜਾਬੀਅਤ ਅਤੇ ਕੌਂਮ ਦੀਆਂ ਜੜ੍ਹਾਂ ਵਿੱਚ ਤੇਜ਼ਾਬ ਪਾਇਆ ਹੈ। ਉੱਥੇ ਹੀ ਅਕਾਲੀਆਂ ਤੋਂ ਗੁਰਦੁਆਰਿਆਂ ਨੂੰ ਮੁਕਤ ਕਰਵਾਉਣ ਲਈ ਰਾਮੂਵਾਲੀਆ ਨੇ ਲੋਕਾਂ ਨੂੰ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣ ਦੀ ਵੀ ਗੱਲ ਕਹੀ।