'ਕਾਂਗਰਸ ਸਰਕਾਰ ਵੇਲੇ ਐਕਸਾਈਜ਼ ਮਾਲੀਏ 'ਚ ਹੋਇਆ 56 ਹਜ਼ਾਰ ਕਰੋੜ ਦਾ ਘੁਟਾਲਾ' - ਐਕਸਾਈਜ਼ ਮਾਲੀਏ 'ਚ 56 ਹਜ਼ਾਰ ਕਰੋੜ ਦਾ ਘੁਟਾਲਾ
🎬 Watch Now: Feature Video
ਫਰੀਦਕੋਟ: ਸੂਬੇ 'ਚ ਸ਼ਰਾਬ ਦੇ ਮਾਲੀਏ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਸਰਕਾਰ ਖ਼ਿਲਾਫ਼ ਪ੍ਰੈਸ ਕਾਨਫਰੰਸ ਕਰ ਬੀਤੇ 15 ਸਾਲ ਦੇ ਐਕਸਾਈਜ਼ ਮਾਲੀਏ ਦੇ ਆਂਕੜੇ ਪੇਸ਼ ਕੀਤੇ। ਇਸ ਦੇ ਨਾਲ ਹੀ ਪੰਜਾਬ ਦੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਐਕਸਾਈਜ਼ ਮਾਲੀਏ ਵਿੱਚ ਕਰੀਬ 56 ਹਜ਼ਾਰ ਕਰੋੜ ਰੁਪਏ ਦੇ ਕਥਿਤ ਘੁਟਾਲੇ ਦੀ ਗੱਲ ਆਖੀ। ਇਸ ਮੌਕੇ ਵਿਸ਼ੇਸ਼ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਰਮਬੰਸ਼ ਸਿੰਘ ਰੋਮਾਣਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਮੰਤਰੀਆਂ ਦੀ ਕਥਿਤ ਮਿਲੀ ਭੁਗਤ ਸਦਕਾ ਪੰਜਾਬ ਦੇ ਐਕਸਾਈਜ਼ ਮਾਲੀਏ ਵਿਚ 3 ਸਾਲ ਦੌਰਾਨ ਕਰੀਬ 56 ਹਜ਼ਾਰ ਕਰੋੜ ਰੁਪਏ ਦਾ ਘੁਟਾਲਾ ਹੋਇਆ ਹੈ।