ਪ੍ਰਦਰਸ਼ਨ ਦੌਰਾਨ ਐਡਵੋਕੇਟ ਨਾ ਪਹਿਨਣ ਗਾਊਨ ਅਤੇ ਨੈੱਕਬੈਂਡ: ਮਦਰਾਸ ਹਾਈ ਕੋਰਟ - ਬਾਰ ਕਾਊਂਸਲ ਇੰਡੀਆਂ
🎬 Watch Now: Feature Video
ਚੰਡੀਗੜ੍ਹ:ਮਦਰਾਸ ਹਾਈ ਕੋਰਟ ਨੇ ਤਾਮਿਲਨਾਡੂ ਅਤੇ ਪੌਂਡੂਚੇਰੀ ਦੇ ਬਾਰ ਕਾਊਂਸਲ ਦੇ ਵਕੀਲਾਂ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਨਵੇਂ ਨਿਰਦੇਸ਼ਾਂ ਮੁਤਾਬਕ ਕਿਸੇ ਵੀ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਦੌਰਾਨ ਵਕੀਲਾਂ ਨੂੰ ਗਾਊਨ ਤੇ ਨੈਕਬੈਂਡ ਪਹਿਨਣ ਤੋਂ ਮੰਨਾ ਕੀਤਾ ਗਿਆ ਹੈ। ਇਸ ਬਾਰੇ ਦੱਸਦੇ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਸ਼ੌਕੀਨ ਵਰਮਾ ਨੇ ਦੱਸਿਆ ਕਿ ਮਦਰਾਸ ਹਾਈਕੋਰਟ ਵੱਲੋਂ ਇਹ ਨਿਰਦੇਸ਼ ਐਡਵੋਕੇਟ ਐਕਟ 1961 ਤਹਿਤ ਜਾਰੀ ਕੀਤੇ ਗਏ ਹਨ। ਇਸ ਦੇ ਤਹਿਤ ਵਕੀਲਾਂ ਨੂੰ ਕੋਰਟ ਪਰਿਸਰ ਤੋਂ ਇਲਾਵਾ ਕੀਤੇ ਹੋਰ ਜਾਂ ਰੋਸ ਪ੍ਰਦਰਸ਼ਨ ਦੌਰਾਨ ਗਾਊਨ ਤੇ ਨੈਕਬੈਂਡ ਪਾਉਣ ਲਈ ਮਨਾਹੀ ਹੈ ਕਿਉਂਕਿ ਪ੍ਰੋਫੈਸ਼ਨਲ ਤੌਰ 'ਤੇ ਅਜਿਹਾ ਕਰਨਾ ਐਡਵੋਕੇਟ ਐਕਟ ਦੀ ਉਲੰਘਣਾ ਕਰਨਾ ਮੰਨਿਆ ਜਾਂਦਾ ਹੈ ਤੇ ਇਸ ਦੇ ਲਈ ਬਾਰ ਕਾਊਂਸਲ ਇੰਡੀਆਂ ਇਸ ਦੇ ਲਈ ਐਕਸ਼ਨ ਲੈ ਸਕਦੀ ਹੈ।