ਆਦਮਪੁਰ ਬੱਸ ਸਟੈਂਡ ਨੂੰ ਜਾਂਦੀ ਸੜਕ ਦੀ ਹਾਲਤ ਖ਼ਸਤਾ - ਆਦਮਪੁਰ ਬੱਸ ਸਟੈਂਡ
🎬 Watch Now: Feature Video
ਜਲੰਧਰ: ਕਸਬਾ ਆਦਮਪੁਰ ਵਿੱਚ ਬੱਸ ਸਟੈਂਡ ਜਾਣ ਵਾਲੀ ਸੜਕ ਦੀ ਹਾਲਤ ਬਹੁਤ ਖਰਾਬ ਹੈ। ਬਾਰਸ਼ ਤੋਂ ਬਿਨਾਂ ਹੀ ਸੜਕ 'ਤੇ ਚਿੱਕੜ ਹੋਇਆ ਰਹਿੰਦਾ ਹੈ ਅਤੇ ਥਾਂ-ਥਾਂ ਖੱਡੇ ਪਏ ਹੋਏ ਹਨ, ਜਿਸ ਕਾਰਨ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਹੋਇਆ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਇਸ ਗੰਦੇ ਪਾਣੀ ਦੇ ਕਾਰਨ ਮੱਛਰ-ਮਲੇਰੀਆ ਵਰਗੀਆਂ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਨਗਰ ਨਿਗਮ ਨੂੰ ਵੀ ਕਈ ਵਾਰੀ ਸ਼ਿਕਾਇਤ ਕੀਤੀ ਗਈ ਹੈ ਪਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਸੜਕ ਨੂੰ ਜਲਦ ਤੋਂ ਜਲਦ ਬਣਾ ਦਿੱਤਾ ਜਾਵੇ ਤਾਂ ਜੋ ਆਉਣ ਜਾਣ ਵਿੱਚ ਵੀ ਆਸਾਨੀ ਹੋਵੇ।