ਘੁਮਿਆਰ ਗੋਲੀਕਾਂਡ : ਦੋ ਦਿਨੀਂ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਮੁਲਜ਼ਮ - ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਮੁਲਜ਼ਮ
🎬 Watch Now: Feature Video
ਮੋਹਾਲੀ: ਪਿੰਡ ਕੁੰਬੜਾ ਵਿਖੇ ਰੰਜਿਸ਼ ਦੇ ਚਲਦੇ ਇੱਕ ਘੁਮਿਆਰ ਵੀਰ ਸਿੰਘ ਦੇ ਘਰ 'ਚ ਵੜਕੇ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਮਨੀਸ਼ ਪ੍ਰਭਾਕਰ ਨੂੰ ਮੋਹਾਲੀ ਪੁਲਿਸ ਵੱਲੋਂ ਪ੍ਰੌਡਕਸ਼ਨ ਵਰੰਟ 'ਤੇ ਲਿਆ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਥੇ ਪੁਲਿਸ ਨੇ ਅਦਾਲਤ ਕੋਲੋਂ ਮੁਲਜ਼ਮ ਵਿਰੁੱਧ ਦੋ ਦਿਨੀਂ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਦੱਸਣਯੋਗ ਹੈ ਕਿ ਕਿ ਬਰਨਾਲਾ ਨਿਵਾਸੀ ਐੱਨਆਰਆਈ ਮਨੀਸ਼ ਪ੍ਰਭਾਕਰ ਨੇ ਆਪਣੇ ਸਾਥੀ ਸਮੇਤ 18 ਅਕਤੂਬਰ ਨੂੰ ਪਿੰਡ ਕੁੰਬੜਾ ਵਿਖੇ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਇੱਕ ਘੁਮਿਆਰ ਵੀਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਹ ਕਤਲ ਪੁਰਾਣੀ ਰੰਜਿਸ਼ ਦੇ ਚਲਦੇ ਕੀਤਾ ਗਿਆ ਸੀ, ਕਿਉਂਕਿ ਸਾਲ 2015 'ਚ ਮਨੀਸ਼ ਪ੍ਰਭਾਕਰ ਨੇ ਆਪਣੇ ਸਾਥੀ ਹਰਪ੍ਰੀਤ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।ਇਸ ਕੇਸ ਵਿੱਚ ਵੀਰ ਸਿੰਘ ਮੌਕੇ ਦਾ ਗਵਾਹ ਬਣਿਆ ਅਤੇ ਮੁਲਜ਼ਮ ਮਨੀਸ਼ ਦੇ ਵਿਰੁੱਧ ਅਦਾਲਤ 'ਚ ਗਵਾਹੀ ਦਿੱਤੀ। ਇਸ ਦੇ ਚਲਦੇ ਮਨੀਸ਼,ਵੀਰ ਨਾਲ ਰੰਜਿਸ਼ ਰੱਖਣ ਲੱਗਾ ਅਤੇ ਪੈਰੋਲ 'ਤੇ ਬਾਹਰ ਆ ਕੇ ਉਸ ਨੇ ਵੀਰ ਸਿੰਘ ਦਾ ਕਤਲ ਕਰ ਦਿੱਤਾ। ਇਸ ਬਾਰੇ ਦੱਸਦੇ ਹੋਏ ਮੋਹਾਲੀ ਪੁਲਿਸ ਦੇ ਡੀਐੱਸਪੀ ਦਮਨਵੀਰ ਸਿੰਘ ਨੇ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਉਕਤ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ। ਬਰਨਾਲਾ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਹੁਣ ਮੋਹਾਲੀ ਪੁਲਿਸ ਨੇ ਅਦਾਲਤ ਤੋਂ ਉਸ ਦੇ ਵਿਰੁੱਧ ਦੋ ਦਿਨੀਂ ਰਿਮਾਂਡ ਹਾਸਲ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।