ਹੁਣ ਬੱਸ ਵਿੱਚ ਸਿਰਫ 50ਫੀਸਦ ਸਫ਼ਰ ਕਰਨਗੀਆਂ ਸਵਾਰੀਆਂ
🎬 Watch Now: Feature Video
ਕੋਰੋਨਾ ਮਹਾਂਮਾਰੀ ਦੇ ਕਹਿਰ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਨਵੀਆਂ ਗਾਈਡਲਾਈਂਸ ਜਾਰੀ ਕਰਦਿਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਿਚ ਸਿਰਫ਼ 50% ਹੀ ਸਵਾਰੀਆਂ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਹੈ। ਇਨ੍ਹਾਂ ਹਦਾਇਤਾਂ ਨੂੰ ਇੰਨ ਬਿੰਨ ਲਾਗੂ ਕਰਵਾਉਣ ਲਈ ਬਠਿੰਡਾ ਦੇ ਪੀਆਰਟੀਸੀ ਕਰਮਚਾਰੀਆਂ ਵੱਲੋਂ ਬਕਾਇਦਾ ਕਨੈਕਟਰ ਅਤੇ ਡ੍ਰਾਇਵਰਾਂ ਨੂੰ ਹਦਾਇਤਾਂ ਦੇ ਨਾਲ ਨਾਲ ਮਾਸਕ ਅਤੇ ਸੈਨੇਟਾਈਜ਼ਰ ਉਪਲੱਬਧ ਕਰਵਾਏ ਗਏ ਹਨ।