thumbnail

By

Published : May 27, 2021, 10:53 PM IST

ETV Bharat / Videos

Kotkapura golikand:ਕੋਟਕਪੂਰਾ ਗੋਲੀਕਾਂਡ ਦੀ ਜਾਂਚ ਲਈ ਨਵੀਂ ਬਣੀ SIT ਸਾਹਮਣੇ ਪੇਸ਼ ਹੋਏ ਕਰੀਬ 26 ਗਵਾਹ

ਫਰੀਦਕੋਟ:ਕੋਟਕਪੂਰਾ ਗੋਲੀਕਾਂਡ ਮਾਮਲੇ ਚ ਬਣਾਈ ਗਈ ਨਵੀਂ SIT ਦੇ ਸਾਹਮਣੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਂਝੀ ਨੇ ਸਾਥੀਆਂ ਸਮੇਤ ਆਪਣੇ ਬਿਆਨ ਦਰਜ ਕਰਵਾਏ ਹਨ। SIT ਵਲੋਂ ਅੱਜ 42 ਗਵਾਹਾਂ ਨੂੰ ਬਿਆਨ ਦਰਜ ਕਰਨ ਦੇ ਲਈ ਬੁਲਾਇਆ ਗਿਆ ਸੀ ਪਰ ਕਰੀਬ 26 ਗਵਾਹਾਂ ਦੇ ਵਲੋਂ ਹੀ ਆਪਣੇ ਬਿਆਨ ਦਜਰ ਕਰਵਾਏ ਗਏ ਹਨ। ਇਸ ਮੌਕੇ ਗੱਲਬਾਤ ਕਰਦਿਆਂ ਆਪਣੇ ਬਿਆਨ ਦਰਜ ਕਰਵਾਉਣ ਆਏ ਸਿੱਖ ਪ੍ਰਚਾਰਕ ਨੇ ਦੱਸਿਆ ਕਿ ਅੱਜ SIT ਵਲੋਂ ਕਰੀਬ 42 ਲੋਕਾਂ ਨੂੰ ਬੁਲਾਇਆ ਗਿਆ ਸੀ ਪਰ ਅੱਜ ਉਹਨਾਂ ਸਮੇਤ ਕਰੀਬ 25/26 ਗਵਾਹਾਂ ਨੇ ਆਪਣੇ ਆਪਣੇ ਬਿਆਨ ਦਰਜ ਕਰਵਾਏ ਹਨ। ਉਹਨਾਂ ਕਿਹਾ ਕਿ ਵੈਸੇ ਤਾਂ ਬਾਰ ਬਾਰ ਵਿਸ਼ੇਸ਼ ਜਾਂਚ ਟੀਮਾਂ ਸਾਹਮਣੇ ਪੇਸ਼ ਹੋ ਕੇ ਸਾਰੇ ਹੀ ਗਵਾਹ ਅੱਕ ਚੁੱਕੇ ਹਨ ਪਰ ਫਿਰ ਵੀ ਅਸੀਂ SIT ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਾਂਗੇ। ਉਹਨਾਂ ਕਿਹਾ ਕਿ ਭਾਵੇਂ ਸਾਨੂੰ ਸਰਕਾਰ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ ਹੈ ਪਰ ਫਿਰ ਵੀ ਅਸੀਂ ਸਰਕਾਰ ਨੂੰ ਬਹਾਨੇ ਦਾ ਕੋਈ ਮੌਕਾ ਨਹੀਂ ਦੇਣਾ ਚਾਹੁੰਦੇ । ਉਹਨਾਂ ਕਿਹਾ ਕਿ ਇਸੇ ਲਈ ਉਹ ਹੋਰ ਸਾਥੀਆਂ ਨੂੰ ਵੀ ਬੇਨਤੀ ਕਰਦੇ ਹਨ ਕਿ ਸਾਰੇ ਆ ਕੇ SIT ਸਾਹਮਣੇ ਆਪੋ ਆਪਣੇ ਬਿਆਨ ਦਰਜ ਕਰਵਾਉ ਤਾਂ ਜੋ ਕੱਲ੍ਹ ਨੂੰ ਕਟਿਹਰੇ ਵਿਚ ਸਿੱਖ ਸੰਗਤ ਜਾ ਗਵਾਹ ਨਾ ਖੜ੍ਹੇ ਹੋਣ ਸਗੋਂ ਸਰਕਾਰ ਖੜ੍ਹੀ ਹੋਵੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.