ਹੱਥਾਂ 'ਤੇ ਮਹਿੰਦੀ ਲਗਾ ਕਿਸਾਨਾਂ ਦੇ ਹੱਕਾਂ 'ਚ ਨਿਤਰੀਆਂ 'ਆਪ' ਮਹਿਲਾਵਾਂ - ਜਿਲ੍ਹਾ ਪ੍ਰਧਾਨ ਦਿਹਾਤੀ ਮੈਡਮ ਸੀਮਾ ਸੋਢੀ
🎬 Watch Now: Feature Video
ਅੰਮ੍ਰਿਤਸਰ: ਆਮ ਆਦਮੀ ਪਾਰਟੀ ਜਿਲ੍ਹਾ ਅੰਮ੍ਰਿਤਸਰ ਵੱਲੋਂ ਜਿਲ੍ਹਾ ਪ੍ਰਧਾਨ ਦਿਹਾਤੀ ਮੈਡਮ ਸੀਮਾ ਸੋਢੀ, ਦੀ ਅਗਵਾਈ ਹੇਠ ਕਿਸਾਨਾਂ ਦੇ ਹੱਕ ਵਿੱਚ ਮੋਦੀ ਵੱਲੋਂ ਥਾਪੇ ਗਏ ਤਿੰਨੋਂ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਅਤੇ 'ਆਪ ਲਿਆਓ ਪੰਜਾਬ ਬਚਾਓ' ਦੇ ਨਾਅਰੇ ਹੱਥਾਂ 'ਤੇ ਮਹਿੰਦੀ ਲਗਾ ਕੇ ਦਿਹਾਤੀ ਦਫ਼ਤਰ ਤੋਂ ਜੀ. ਟੀ. ਰੋਡ ਤੱਕ ਸ਼ਾਂਤੀਮਈ ਢੰਗ ਨਾਲ ਮਾਰਚ ਕਢਿਆ। ਇਸ ਮੌਕੇ ਮੈਡਮ ਸੀਮਾ ਸੋਢੀ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਉੱਪਰ ਹੋ ਗਿਆ ਹੈ, ਕਿਸਾਨਾਂ ਨੂੰ ਸਿੰਘੂ ਬਾਰਡਰ 'ਤੇ ਡਟੇ ਹੋਏ ਹਨ। ਸਾਡੀਆਂ ਭੈਣਾਂ ਵੱਲੋਂ ਕਿਸਾਨਾਂ ਦੇ ਹੱਕਾਂ ਵਿੱਚ ਹੱਥਾਂ 'ਤੇ ਮਹਿੰਦੀ ਲਗਾ ਕੇ ਸਿੰਘੂ ਬਾਰਡਰ ਤੇ ਬੈਠੇ ਕਿਸਾਨ ਵੀਰਾਂ ਦੀ ਲੰਬੀ ਉਮਰ ਲਈ ਅਤੇ ਮੋਦੀ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਦਿਹਾਤੀ ਦਫ਼ਤਰ ਤੋਂ ਸ਼ਾਂਤੀਮਈ ਢੰਗ ਨਾਲ GT ਰੋਡ ਤੱਕ ਮਾਰਚ ਕਢਿਆ ਗਿਆ ਅਤੇ ਇਕ ਵੱਖਰੀ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ।