'ਆਪ' ਪੰਜਾਬ ਭਰ 'ਚ ਬਿੱਲ ਸਾੜ ਕੇ ਕਰੇਗੀ ਮਹਿੰਗੀ ਬਿਜਲੀ ਦਾ ਵਿਰੋਧ - ਆਮ ਆਦਮੀ ਪਾਰਟੀ
🎬 Watch Now: Feature Video
ਅੰਮ੍ਰਿਤਸਰ: ਮਹਿੰਗੀ ਬਿਜਲੀ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਆਮ ਆਦਮੀ ਪਾਰਟੀ ਨੇ ਅੱਜ ਪ੍ਰੈਸ ਕਾਨਫਰੈਂਸ ਕੀਤੀ, ਜਿਸ ਵਿੱਚ ਪੰਜਾਬ ਜੁਆਇੰਟ ਸੈਕਟਰੀ ਅਸ਼ੋਕ ਤਲਵਾਰ ਅਤੇ ਜੁਆਇੰਟ ਸੂਬਾ ਸਕੱਤਰ ਬਲਜੀਤ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਝੂਠੇ ਲਾਰੇ ਲਾ ਕੇ ਹੋਂਦ ਵਿੱਚ ਆਈ ਕੈਪਟਨ ਸਰਕਾਰ ਜੋ ਕਿ 4 ਸਾਲ ਤੋਂ ਉੱਪਰ ਹੋ ਗਏ ਹਨ ਪੰਜਾਬ ਦੀ ਕੈਪਟਨ ਸਰਕਾਰ ਹਰ ਫ਼ਰੰਟ 'ਤੇ ਫੇਲ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਮਹਿੰਗੀ ਬਿਜਲੀ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਸੂਬਾ ਪੱਧਰ 'ਤੇ ਜ਼ਮੀਨੀ ਤੌਰ 'ਤੇ ਕੋਰੋਨਾ ਦੀਆਂ ਸਾਵਧਾਨੀਆਂ ਰੱਖਦੇ ਹੋਏ 16000 ਇਕਾਈਆਂ ਵਿਚ ਬਿਜਲੀ ਦੇ ਬਿੱਲ ਸਾੜ ਕੇ ਵਿਰੋਧ ਦਰਜ ਕਰੇਗੀ, ਆਮ ਆਦਮੀ ਪਾਰਟੀ ਆਮ ਜਨਤਾ ਦੀ ਜੰਗ ਲੜ ਰਹੀ ਹੈ ਜੋ ਕਿ ਪਿੰਡ-ਪਿੰਡ, ਗਲੀ-ਗਲੀ ਹਰ ਥਾਂ ਜਨਤਾ ਦੇ ਨਾਲ ਖੜੀ ਹੈ।