ਲਖੀਮਪੁਰ ਖੀਰੀ ਹਿੰਸਾ ਮਾਮਲਾ: 'ਆਪ' ਦੀ ਭਾਜਪਾ ਖ਼ਿਲਾਫ਼ ਰੈਲੀ - 'ਆਪ'
🎬 Watch Now: Feature Video
ਅਜਨਾਲਾ: ਬੀਤੇ ਦਿਨੀਂ ਯੂ.ਪੀ. (U.P.) ਦੇ ਲਖੀਮਪੁਰ ਖੀਰੀ (Lakhimpur Khiri) ‘ਚ ਕਿਸਾਨਾਂ (Farmers) ਨਾਲ ਵਾਪਰੇ ਹਾਦਸੇ ਤੋਂ ਬਾਅਦ ਪੰਜਾਬ ਦੇ ਹਰ ਵਰਗ ‘ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਪੰਜਾਬ ਦੇ ਹਰੇਕ ਪਾਰਟੀ ਵੱਲੋਂ ਯੂ.ਪੀ. ਸਰਕਾਰ (U.P. Government) ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉੱਥੇ ਦੀ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਵੀ ਅਜਨਾਲਾ ਵਿੱਚ ਸੋਨੂੰ ਜਾਫਰ ਦੀ ਅਗਵਾਈ ‘ਚ ਮੋਟਰਸਾਈਕਲਾਂ ਰੈਲੀ (Motorcycles rally) ਕੱਢੀ ਗਈ ਹੈ। ਇਸ ਰੈਲੀ ਜ਼ਰੀਏ ਆਮ ਆਦਮੀ ਪਾਰਟੀ ਵੱਲੋਂ ਲਖੀਮਪੁਰ ਖੀਰੀ ‘ਚ ਸ਼ਹੀਦ ਹੋਏ ਕਿਸਾਨਾਂ (Farmers) ਦੀ ਆਤਮਕ ਸ਼ਾਂਤੀ ਲਈ ਅਰਦਾਸ ਵੀ ਕੀਤੀ ਗਈ ਹੈੈ। ਇਸ ਮੌਕੇ ਸੋਨੂੰ ਜਾਫਰ ਨੇ ਕਿਹਾ ਕਿ ਘਟਨਾ ਦੇ ਜੋ ਮੁਲਜ਼ਮਾਂ ਹਨ ਉਨ੍ਹਾਂ ਨੂੰ ਫਾਂਸੀ ਦਾ ਸਜਾ ਹੋਣੀ ਚਾਹੀਦੀ ਹੈ।