ਸਰਕਾਰ ਵਿਰੁੱਧ ਆਂਗਣਵਾੜੀ ਵਰਕਰਾਂ ਦੀ ਬੈਠਕ, ਘੜੀ ਅਗਲੀ ਰਣਨਿਤੀ - jalandhar news
🎬 Watch Now: Feature Video
ਜਲੰਧਰ: ਆਪਣੀ ਹੱਕੀ ਮੰਗਾਂ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਨਿਯੁਕਤ ਕਰਨ ਲਈ ਰੱਖੀ ਹਦਾਇਤਾਂ 'ਚ ਤਬਦੀਲੀ ਕਰਨ ਲਈ ਅੱਜ ਮਾਝਾ ਮਾਲਵਾ ਦੀਆਂ ਆਂਗਣਵਾੜੀ ਵਰਕਰਾਂ ਦੀ ਬੈਠਕ ਹੋਈ। ਇਸ ਦੇ ਨਾਲ ਹੀ ਆਂਗਣਵਾੜੀ ਵਰਕਰਾਂ ਨੇ ਸਰਕਾਰ ਵੱਲੋਂ ਤਨਖਾਹਾਂ 'ਚ ਕੱਟ ਲਾਉਣ ਅਤੇ ਕਈ ਹੋਰ ਭੱਤੇ ਨਾ ਦਿੱਤੇ ਜਾਣ ਦਾ ਵਿਰੋਧ ਵੀ ਕੀਤਾ ਹੈ ਅਤੇ ਇਸ ਸਾਰੇ ਮਾਮਲੇ ਸਬੰਧੀ ਅਗਲੀ ਰਣਨਿਤੀ ਵੀ ਤਿਆਰ ਕੀਤੀ ਹੈ। ਬੈਠਕ 'ਚ 1 ਨਵੰਬਰ ਨੂੰ ਸੰਗਰੂਰ, 8 ਨਵੰਬਰ ਨੂੰ ਦੀਨਾਨਗਰ ਅਤੇ 22 ਨਵੰਬਰ ਨੂੰ ਮੁੱਖ ਮੰਤਰੀ ਦੇ ਹਲਕੇ 'ਚ ਧਰਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।