ਫਿਰੋਜ਼ਪੁਰ ’ਚ ਆਮ ਆਦਮੀ ਪਾਰਟੀ ਵੱਲੋਂ ਆਕਸੀਮੀਟਰ ਮੁਹਿੰਮ ਦਾ ਆਗਾਜ਼ - ਆਕਸੀਜਨ ਦੀ ਮਾਤਰਾ ਦੀ ਜਾਂਚ
🎬 Watch Now: Feature Video
ਫਿਰੋਜ਼ਪੁਰ: ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦਫ਼ਤਰ ਵਿਖੇ ਪ੍ਰੈੱਸ ਕਾਨਫ਼ੰਰਸ ਕਰਕੇ ਆਕਸੀਮੀਟਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਅੰਮ੍ਰਿਤਪਾਲ ਸੋਢੀ ਨੇ ਕਿਹਾ ਆਕਸੀਮੀਟਰ ਮੁਹਿੰਮ ਤਹਿਤ ਬੂਥ ਲਗਾਏ ਜਾਣਗੇ, ਜਿਸ ਦੌਰਾਨ ਲੋਕਾਂ ’ਚ ਆਕਸੀਜਨ ਦੀ ਮਾਤਰਾ ਦੀ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਕੋਰੋਨਾ ਸਬੰਧੀ ਜਾਣਕਾਰੀ ਦੇ ਕੇ ਸੁਚੇਤ ਕੀਤਾ ਜਾਵੇਗਾ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਦਿੱਤੀ ਜਾ ਰਹੀ ਦਵਾਈਆਂ ਦੀ ਕਿੱਟ ਮੁਹੱਈਆ ਕਰਵਾਉਣ ’ਚ ਵੀ ਮਦਦ ਕੀਤੀ ਜਾਵੇਗੀ। ਜਿਸ ਵੀ ਵਿਅਕਤੀ ਨੂੰ ਕੋਰੋਨਾ ਦੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਹ ਹੈਲਪਲਾਈਨ ਨੰਬਰ 7827275743 ’ਤੇ ਸੰਪਰਕ ਕਰ ਸਕਦੇ ਹਨ।