ਪਿੰਡ ਅਕਲਪੁਰ ਦੇ ਰਹਿਣ ਵਾਲੇ ਪੁਲਿਸ ਮੁਲਾਜ਼ਮ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ - Police officer
🎬 Watch Now: Feature Video
ਜਲੰਧਰ: ਕਸਬਾ ਫਿਲੌਰ ਦੇ ਪਿੰਡ ਅਕਲਪੁਰ ਦੇ ਰਹਿਣ ਵਾਲੇ ਪੁਲਿਸ ਮੁਲਾਜ਼ਮ ਕਮਲਦੀਪ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖ਼ੁਦ ਦੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਇਹ ਕਰਮਚਾਰੀ ਥਾਣਾ ਨੂਰਮਹਿਲ ਵਿਖੇ ਆਪਣੀ ਡਿਊਟੀ ਕਰਦਾ ਸੀ। ਬੀਤੀ ਰਾਤ ਉਹ ਆਪਣੇ ਘਰ ਆਇਆ ਅਤੇ ਖਾਣਾ ਖਾ ਕੇ ਸੌਂ ਗਿਆ। ਸਵੇਰੇ ਜਦੋਂ ਉਸ ਦੇ ਘਰੇ ਕੰਮ ਕਰਨ ਵਾਲੀ ਆਈ ਤਾਂ ਉਸਨੇ ਦੇਖਿਆ ਕਿ ਕਮਲਦੀਪ ਨੇ ਖੁਦਕੁਸ਼ੀ ਕਰ ਲਈ ਅਤੇ ਇਹ ਦੇਖਦੇ ਹੀ ਉਸ ਨੇ ਰੌਲਾ ਪਾਇਆ ਅਤੇ ਗੁਆਂਢ ਦੇ ਲੋਕ ਇੱਕਠਾ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਨੇ ਥਾਣਾ ਫਿਲੌਰ ਨੂੰ ਸੂਚਿਤ ਕਰ ਦਿੱਤਾ।