ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਦੇ 5 ਮੰਤਰੀਆਂ ਦੀ ਬਣੀ ਕਮੇਟੀ ਦੀ ਬੈਠਕ ਜਾਰੀ - ਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ
🎬 Watch Now: Feature Video
ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਦੇ ਪੰਜ ਮੰਤਰੀਆਂ ਦੀ ਕਮੇਟੀ ਬਣਾਈ ਗਈ ਹੈ ਜਿਸ ਸਬੰਧੀ ਮੰਤਰੀਆਂ ਦੀ ਬੈਠਕ ਸ਼ੁਰੂ ਹੋ ਗਈ ਹੈ। ਇਹ ਮੀਟਿੰਗ ਕੈਬਿਨੇਟ ਮੰਤਰੀ ਓਪੀ ਸੋਨੀ ਦੀ ਰਿਹਾਇਸ਼ 'ਤੇ ਹੋ ਰਹੀ ਹੈ। ਦੱਸ ਦਈਏ, ਸੂਬੇ ਵਿੱਚ ਕੋਰੋਨਾ ਵਾਇਰਸ ਦੇ ਬਚਾਅ ਤੇ ਸਰਕਾਰ ਵੱਲੋਂ ਇੰਪਲੀਮੈਂਟ ਕੀਤੀ ਗਈ ਪਾਲਿਸੀ ਦੇ ਮੁਤਾਬਕ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮ ਨੂੰ ਲੈ ਕੇ ਰਿਵਿਊ ਬੈਠਕ ਕੀਤੀ ਜਾ ਰਹੀ ਹੈ। ਬੈਠਕ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ, ਓਪੀ ਸੋਨੀ ਭਾਰਤ ਭੂਸ਼ਣ ਆਸ਼ੂ ਸਣੇ ਸਿਹਤ ਵਿਭਾਗ ਦੇ ਹੈਲਥ ਡਾਇਰੈਕਟਰ ਅਤੇ ਸੈਕਟਰੀ ਵੀ ਮੌਜੂਦ ਹਨ।