ਜਲੰਧਰ: ਕਿਤਾਬਾਂ ਦੀ ਦੁਕਾਨ ’ਤੇ ਕਿਤਾਬ ਖਰੀਦਣ ਤੋਂ ਬਾਅਦ ਹੋਇਆ ਹੰਗਾਮਾ - ਸਟੂਡੈਂਟਸ ਬੁੱਕ ਵਰਲਡ ਨਾਂ ਦੀ ਦੁਕਾਨ ’ਤੇ ਉਸ ਸਮੇਂ ਹੰਗਾਮਾ
🎬 Watch Now: Feature Video
ਜਲੰਧਰ: ਮਾਹੀਰਾ ਦਾ ਗੇਟ ਵਿੱਚ ਸਟੂਡੈਂਟਸ ਬੁੱਕ ਵਰਲਡ ਨਾਂਅ ਦੀ ਦੁਕਾਨ ’ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਨੌਜਵਾਨ ਨੇ ਆਈਏਐੱਸ ਪ੍ਰੀਖਿਆ ਦੀ ਇੱਕ ਕਿਤਾਬ ਮੰਗੀ। ਨੌਜਵਾਨ ਨੇ ਕਿਹਾ ਕਿ ਉਹ ਕੰਪਨੀ ਦਾ ਇਨਵੈਸਟੀਗੇਸ਼ਨ ਏਜੰਟ ਹੈ ਅਤੇ ਕਿਤਾਬ ਨਕਲੀ ਹੈ। ਉਸ ਨੇ ਕਿਹਾ ਕਿ ਦੁਕਾਨਦਾਰ ਨੇ ਉਸ ਨੂੰ ਥੱਪੜ ਮਾਰਿਆ ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ। ਦੂਜੇ ਪਾਸੇ ਦੁਕਾਨਦਾਰ ਨੇ ਇਲਜ਼ਾਮ ਲਗਾਇਆ ਹੈ ਕਿ ਨੌਜਵਾਨ ਨੇ ਉਸ ਨੂੰ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਅਤੇ ਪੈਸੇ ਦੀ ਮੰਗ ਕੀਤੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।