ਪਿੰਡ ਜਾਮਾਰਾਏ ਦੀ 22 ਸਾਲਾਂ ਮੁਟਿਆਰ ਨੇ ਫਾਹਾ ਲੈ ਕੀਤੀ ਜੀਵਨ ਲੀਲਾ ਸਮਾਪਤ - ਪਿੰਡ ਜਾਮਾਰਾਏ ਦੀ 22 ਸਾਲਾਂ ਮੁਟਿਆਰ
🎬 Watch Now: Feature Video
ਤਰਨ ਤਾਰਨ: ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਜਾਮਾਰਾਏ ’ਚ 22 ਸਾਲਾ ਨੌਜਵਾਨ ਲੜਕੀ ਵਲੋ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਮ੍ਰਿਤਕ ਲੜਕੀ ਦੀ ਪਹਿਚਾਣ ਜਮੀਤ ਕੌਰ ਪੁੱਤਰੀ ਬਿਕਰਮਜੀਤ ਸਿੰਘ ਵਾਸੀ ਜਾਮਾਰਾਏ ਦੇ ਤੌਰ ’ਤੇ ਹੋਈ ਹੈ। ਮ੍ਰਿਤਕਾ ਜਮੀਤ ਕੌਰ ਬੀਤੇ ਦੋ ਦਿਨ ਤੋ ਘਰ ਤੋ ਲਾਪਤਾ ਸੀ ਅਤੇ ਅੱਜ ਸਵੇਰੇ ਹੀ ਘਰ ਵਾਪਸ ਆਈ ਸੀ। ਸੂਤਰਾਂ ਦੇ ਹਵਾਲੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਦੇ ਪਿੰਡ ਦੇ ਮੁੰਡੇ ਨਾਲ ਕਥਿਤ ਤੌਰ ’ਤੇ ਪ੍ਰੇਮ ਸੰਬਧ ਸਨ ਅਤੇ ਮ੍ਰਿਤਕਾ ਵਲੋ ਆਪਣੇ ਪ੍ਰੇਮੀ ਉਪਰ ਵਿਆਹ ਦਾ ਦਬਾਅ ਬਣਾਇਆ ਜਾ ਰਿਹਾ ਸੀ। ਮੌਕੇ ਤੇ ਪੁੱਜੀ ਪੁਲਸ ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਕਾਨੂੰਨੀ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ।