ਪਰਾਲੀ ਦੇ ਧੂੰਏ ਕਾਰਨ 3 ਬੱਚਿਆਂ ਸਣੇ 5 ਲੋਕ ਝੁਲਸੇ - ਪਰਾਲੀ ਸਾੜਨ ਦਾ ਸਿਲਸਿਲਾ ਜਾਰੀ
🎬 Watch Now: Feature Video

ਸੰਗਰੂਰ: ਪਰਾਲੀ ਦਾ ਧੂਆਂ ਜਿਥੇ ਇੱਕ ਪਾਸੇ ਸਿਹਤ ਲਈ ਨੁਕਸਾਨਦਾਇਕ ਹੈ, ਉਥੇ ਹੀ ਦੂਜੇ ਪਾਸੇ ਹੁਣ ਇਹ ਸੜਕ ਹਾਦਸਿਆਂ ਦਾ ਕਾਰਨ ਬਣਦਾ ਜਾ ਰਿਹਾ ਹੈ। ਅਜਿਹਾ ਇੱਕ ਮਾਮਲਾ ਸੰਗਰੂਰ 'ਚ ਸਾਹਮਣੇ ਆਇਆ ਹੈ। ਇਥੇ ਪਰਾਲੀ ਦੇ ਧੂੰਏ ਕਾਰਨ ਇੱਕ ਸਮਾਨ ਵੇਚਣ ਵਾਲੇ ਮਜ਼ਦੂਰ ਦੀ ਰੇਹੜੀ ਅੱਗ 'ਚ ਡਿੱਗ ਗਈ। ਇਸ ਹਾਦਸੇ 'ਚ 3 ਬੱਚਿਆਂ ਸਣੇ 5 ਲੋਕ ਝੁਲਸ ਗਏ। ਪੀੜਤ ਮਜ਼ਦੂਰ ਨੇ ਦੱਸਿਆ ਕਿ ਸ਼ਾਮ ਵੇਲੇ ਉਹ ਆਪਣੇ ਪਰਿਵਾਰ ਨਾਲ ਸਮਾਨ ਵੇਚ ਕੇ ਮੋਟਰਸਾਈਕਲ ਰੇਹੜੀ 'ਤੇ ਘਰ ਵਾਪਿਸ ਪਰਤ ਰਿਹਾ ਸੀ। ਇਸ ਦੌਰਾਨ ਨਮੋਲ ਤੋਂ ਲੌਂਗੋਵਾਲ ਦੇ ਰਾਸਤੇ 'ਚ ਖੇਤਾਂ ਵਿੱਚ ਪਾਰਲੀ ਨੂੰ ਅੱਗ ਲਗੀ ਹੋਣ ਕਾਰਨ ਉਸ ਦੀਆਂ ਅੱਖਾਂ 'ਚ ਧੂੰਆਂ ਪੈ ਗਿਆ। ਇਸ ਕਾਰਨ ਉਸ ਦੀ ਰੇਹੜੀ ਬੇਕਾਬੂ ਹੋ ਕੇ ਅੱਗ ਲੱਗੇ ਪਰਾਲੀ ਦੇ ਖੇਤਾਂ ਵਿੱਚ ਪਲਟ ਗਈ ਇਸ ਹਾਦਸੇ 'ਚ ਉਸ ਦੀ ਪਤਨੀ ਅਤੇ 3 ਬੱਚੇ ਝੁਲਸ ਗਏ। ਮਜ਼ਦੂਰ ਨੇ ਆਪਣੀ ਆਰਥਿਕ ਤੰਗੀ ਦਾ ਹਵਾਲਾ ਦਿੰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ, ਤਾਂ ਜੋ ਉਸ ਦੀ ਪਤਨੀ ਅਤੇ ਬੱਚਿਆ ਦਾ ਵੱਧੀਆ ਇਲਾਜ ਹੋ ਸਕੇ।