ਬਲੱਡ ਨਾ ਮਿਲਣ ਕਾਰਨ 5 ਦਿਨ ਦੀ ਬੱਚੀ ਦੀ ਮੌਤ - ਬੇਬੇ ਨਾਨਕੀ ਹਸਪਤਾਲ
🎬 Watch Now: Feature Video
ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਬੇਬੇ ਨਾਨਕੀ ਹਸਪਤਾਲ ਦਾ ਹੈ, ਜਿੱਥੇ ਬਲੱਡ ਨਾ ਮਿਲਣ ਕਾਰਨ ਇੱਕ 5 ਦਿਨ ਦੀ ਬੱਚੀ ਦੀ ਮੌਤ ਹੋ ਗਈ ਹੈ। ਜਿਸਦੇ ਚੱਲਦੇ ਪਰਿਵਾਰਕ ਮੈਬਰਾਂ ਵੱਲੋਂ ਬਲੱਡ ਬੈਂਕ ਮੁਲਾਜ਼ਮ ਤੇ ਨਸ਼ੇ ਵਿੱਚ ਹੌਣ ਦੇ ਦੋਸ਼ ਲਗਾਉਂਦਿਆਂ ਕਿਹਾ ਹੈ, ਕਿ ਇਸ ਮੁਲਾਜ਼ਮ ਵੱਲੋਂ ਨਸ਼ੇ ਦੀ ਹਾਲਤ ਵਿੱਚ ਪਹਿਲਾ ਤਾਂ ਬਲੱਡ ਦੇਣ ਤੋਂ ਮਨਾ ਕੀਤਾ ਤੇ ਬਾਅਦ ਵਿੱਚ ਪਰਿਵਾਰਕ ਮੈਬਰਾਂ ਨਾਲ ਬਦਸਲੂਕੀ ਵੀ ਕੀਤੀ ਹੈ। ਜਿਸਦੇ ਕਾਰਨ ਖੂਨ ਦੀ ਕਮੀ ਦੇ ਚੱਲਦੇ 5 ਦਿਨਾਂ ਦੀ ਬੱਚੀ ਦੀ ਮੌਤ ਹੋ ਗਈ ਹੈ, ਅਤੇ ਪੀੜਤ ਪਰਿਵਾਰ ਵੱਲੋਂ ਇਸ ਮੁਲਾਜ਼ਮ ਨੂੰ ਪੁਲਿਸ ਹਵਾਲੇ ਕੀਤਾ ਗਿਆ ਹੈ।