ਚੱਪੇ ਚੱਪੇ 'ਤੇ ਰਹੇਗੀ ਪੁਲਿਸ ਦੀ ਨਜ਼ਰ, 37 ਦੋਪਹੀਆਂ ਵਾਹਨਾਂ 'ਤੇ ਹੋਵੇਗੀ ਗਸ਼ਤ - ਐਸ.ਐਸ.ਪੀ. ਰਾਜਬਚਨ ਸਿੰਘ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-4704328-thumbnail-3x2-h.jpg)
ਜ਼ਿਲ੍ਹਾ ਪੁਲਿਸ ਨੇ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿੱਚ ਕੁੱਲ 37 ਦੋਪਹੀਆਂ ਵਾਹਨਾਂ ਉੱਤੇ ਪੁਲਿਸ ਜਵਾਨ ਤਾਇਨਾਤ ਕੀਤੇ ਹਨ ਜੋ ਕਿ ਆਪਣੇ ਇਲਾਕੇ ਦੇ ਚੱਪੇ ਚੱਪੇ ਉੱਤੇ ਨਜ਼ਰ ਰੱਖਣਗੇ ਅਤੇ ਘਟਨਾ ਵਾਪਰਨ ਦੇ 5 ਮਿੰਟ ਵਿੱਚ ਇਹ ਟੁਕੜੀ ਮੌਕੇ ਉੱਤੇ ਪੁੱਜੇਗੀ। ਇਹ ਜਾਣਕਾਰੀ ਜ਼ਿਲ੍ਹੇ ਦੇ ਐਸ.ਐਸ.ਪੀ. ਰਾਜ ਬਚਨ ਸਿੰਘ ਸੰਧੂ ਨੇ ਇੱਥੇ ਪੀਸੀਆਰ ਮੋਟਰਸਾਈਕਲਾਂ ਨੂੰ ਇਸ ਡਿਊਟੀ ਲਈ ਰਵਾਨਾ ਕਰਨ ਮੌਕੇ ਦਿੱਤੀ।
ਐਸ.ਐਸ.ਪੀ. ਰਾਜਬਚਨ ਸਿੰਘ ਨੇ ਦੱਸਿਆ ਕਿ ਪੀਸੀਆਰ ਦੇ 10 ਮੋਟਰਸਾਈਕਲ ਸ੍ਰੀ ਮੁਕਤਸਰ ਸਾਹਿਬ ਵਿਖੇ, 10 ਮਲੋਟ ਵਿਖੇ ਅਤੇ 5 ਗਿੱਦੜਬਾਹਾ ਵਿਖੇ ਅਤੇ ਮਹਿਲਾ ਪੁਲਿਸ ਵੂਮੈਨ ਆਰਮਡ ਸਪੈਸ਼ਲ ਪ੍ਰੋਟਕਸ਼ਨ ਸੁਕੈਅਡ, ਦੀਆਂ 5-5 ਟੀਮਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਅਤੇ 2 ਟੀਮਾਂ ਗਿੱਦੜਬਾਹਾ ਵਿਖੇ ਤਾਇਨਾਤ ਕੀਤੀਆਂ ਹਨ।