ਤਰਨ ਤਾਰਨ ਸ੍ਰੀ ਦਰਬਾਰ ਸਾਹਿਬ ਲਈ 350 ਬੋਰੀਆਂ ਕਣਕ ਕੀਤੀ ਦਾਨ - ਕਣਕ ਦੀਆਂ ਬੋਰੀਆਂ
🎬 Watch Now: Feature Video
ਤਰਨ ਤਾਰਨ: ਕੋਰੋਨਾ ਵਾਇਰਸ ਮਹਾਂਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕਰਫਿਊ ਲਗਾ ਦਿੱਤਾ ਗਿਆ ਸੀ, ਜਿਸ ਵਿੱਚ ਲੋੜਵੰਦ ਲੋਕ ਦਰਬਾਰ ਸਾਹਿਬ ਗੁਰੂ ਲੰਗਰ ਹਾਲ ਵਿੱਚ ਲੰਗਰ ਛੱਕਦੇ ਰਹੇ। ਹੁਣ ਸਰਕਾਰ ਵੱਲੋਂ ਢਿੱਲ ਮਿਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਅਹਿਮ ਫ਼ੈਸਲੇ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਹਲਕੇ ਪੱਧਰ 'ਤੇ ਅਕਾਲੀ ਵਰਕਰਾਂ ਤੇ ਆਗੂ ਸਾਹਿਬਾਨ ਆਪੋ-ਆਪਣੇ ਪਿੰਡਾਂ ਵਿੱਚ ਕਣਕ ਇਕੱਠੀ ਕਰਕੇ ਗੁਰੂ ਦੇ ਲੰਗਰ ਲਈ ਦਰਬਾਰ ਸਾਹਿਬ ਭੇਜਣਗੇ। ਇਸ ਤਹਿਤ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸੇਖ ਵਲੋਂ 350 ਬੋਰੀਆਂ ਕਣਕ ਭੇਟ ਕੀਤੀਆਂ ਗਈਆਂ।