ਚੰਡੀਗੜ੍ਹ: ਪੰਜਾਬੀ ਲੋਕ-ਵੰਨਗੀਆਂ ਨੂੰ ਉਭਾਰਨ ਅਤੇ ਸਹੇਜਣ ਵਿੱਚ ਲੋਕ ਗਾਇਕਾ ਸਤਵਿੰਦਰ ਬਿੱਟੀ ਦਾ ਅਹਿਮ ਯੋਗਦਾਨ ਰਿਹਾ ਹੈ, ਜਿੰਨ੍ਹਾਂ ਵੱਲੋਂ ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਸੰਗੀਤਕ ਯਤਨਾਂ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਗਾਣਾ 'ਛੱਲਾ', ਜੋ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ।
ਸੰਗੀਤ ਪੇਸ਼ਕਰਤਾ ਕੁਲਰਾਜ ਗਰੇਵਾਲ ਅਤੇ ਸਤਵਿੰਦਰ ਬਿੱਟੀ ਦੇ ਘਰੇਲੂ ਸੰਗੀਤਕ ਲੇਬਲ ਅਧੀਨ ਲੋਹੜੀ ਵਾਲੇ ਦਿਨ ਸਾਹਮਣੇ ਲਿਆਂਦੇ ਜਾ ਰਹੇ ਉਕਤ ਗਾਣੇ ਦਾ ਮਿਊਜ਼ਿਕ ਜੀ ਗੁਰੂ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਅਸਲ ਪੰਜਾਬ ਦੇ ਰੰਗਾਂ ਦੀ ਤਰਜ਼ਮਾਨੀ ਕਰਦੇ ਇਸ ਗੀਤ ਵਿੱਚ ਰਿਵਾਇਤੀ ਸਾਜ਼ਾਂ ਦਾ ਭਰਪੂਰ ਉਪਯੋਗ ਕੀਤਾ ਗਿਆ ਹੈ ਤਾਂ ਜੋ ਪੁਰਾਤਨ ਗਾਇਕੀ ਦੀ ਸੰਗੀਤਮਈ ਗਰਿਮਾ ਨੂੰ ਮੁੜ ਬਹਾਲ ਕੀਤਾ ਜਾ ਸਕੇ।
ਸੰਗੀਤਕ ਗਲਿਆਰਿਆਂ ਵਿੱਚ ਖਿੱਚ ਅਤੇ ਚਰਚਾ ਦਾ ਕੇਂਦਰ ਬਣੇ ਇਸ ਗਾਣੇ ਵਿਚ ਲੋਕ ਗਾਣਿਆ ਦਹਾਕਿਆਂ ਤੋਂ ਅਹਿਮ ਹਿੱਸਾ ਰਹੇ ਛੱਲੇ ਦੀ ਮਹੱਤਤਾ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਗਾਇਕਾ ਸਤਵਿੰਦਰ ਬਿੱਟੀ ਅਤੇ ਉਨਾਂ ਦੀ ਪੂਰੀ ਸੰਗੀਤਕ ਟੀਮ ਵੱਲੋਂ ਕੀਤੀ ਗਈ ਹੈ।
ਪੰਜਾਬ ਦੀਆਂ ਫੋਕ ਅਤੇ ਬਹੁ-ਕਲਾਵਾਂ ਨੂੰ ਪ੍ਰਤੀਬਿੰਬ ਕਰਦੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਕਿੰਗ ਗਰੇਵਾਲ ਦੁਆਰਾ ਕੀਤਾ ਗਿਆ ਹੈ, ਜੋ ਬਤੌਰ ਗੀਤਕਾਰ ਅਤੇ ਪੇਸ਼ਕਾਰ ਵੀ ਸੰਗੀਤਕ ਖੇਤਰ ਵਿੱਚ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ।
ਇਹ ਵੀ ਪੜ੍ਹੋ: