ਫਤਿਹਗੜ੍ਹ ਸਾਹਿਬ 'ਚ 7 ਪੁਲਿਸ ਮੁਲਾਜ਼ਮਾਂ ਸਣੇ 30 ਲੋਕ ਕੋਰੋਨਾ ਪੌਜ਼ੀਟਿਵ - ਫਤਿਹਗੜ੍ਹ ਸਾਹਿਬ
🎬 Watch Now: Feature Video
ਫਤਿਹਗੜ੍ਹ ਸਾਹਿਬ: ਦੇਸ਼ 'ਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ। ਜ਼ਿਲ੍ਹੇ ਵਿੱਚ ਬੀਤੇ 24 ਘੰਟਿਆਂ 'ਚ 30 ਨਵੇਂ ਕੋਰੋਨਾ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ 'ਚ 7 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਐਨ ਕੇ ਅਗਰਵਾਲ ਨੇ ਕਿਹਾ ਕਿ ਜ਼ਿਲ੍ਹੇ 'ਚ ਜਿਹੜੇ 30 ਮਾਮਲੇ ਸਾਹਮਣੇ ਆਏ ਹਨ ਉਨ੍ਹਾਂ 'ਚ 16 ਮਾਮਲੇ ਮੰਡੀ ਗੋਬਿੰਦਗੜ੍ਹ ਤੋਂ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਪੌਜ਼ੀਟਿਵ ਪਾਏ ਗਏ 7 ਪੁਲਿਸ ਮੁਲਾਜ਼ਮਾਂ ਦਾ ਇਲਾਜ਼ ਗਿਆਨ ਸਾਗਰ ਹਸਪਤਾਲ 'ਚ ਚੱਲ ਰਿਹਾ ਹੈ। ਜ਼ਿਲ੍ਹੇ 'ਚ ਹੁਣ ਤੱਕ ਐਕਟਿਵ ਕੋਰੋਨਾ ਮਰੀਜ਼ਾ ਦੀ ਕੁੱਲ ਗਿਣਤੀ 116 ਪਹੁੰਚ ਚੁੱਕੀ ਹੈ।