ਮੋਗਾ: ਦਿਨ-ਦਿਹਾੜੇ ਜ਼ਿਮੀਦਾਰ ਤੋਂ ਲੁੱਟੇ 2 ਲੱਖ - ਪੰਜਾਬ ਵਿੱਚ ਲੁੱਟ ਦੇ ਮਾਮਲੇ
🎬 Watch Now: Feature Video
ਮੋਗਾ: ਪਿੰਡ ਖੋਸਾ ਕੋਟਲਾ ਵਿੱਚ ਵੀਰਵਾਰ ਨੂੰ ਜ਼ਿਮੀਦਾਰ ਤੋਂ 1,90 ਲੱਖ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਨੇ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਵਿਦੇਸ਼ ਪੈਸੇ ਭੇਜਣ ਲਈ ਵੈਸਟਰਨ ਯੂਨੀਅਨ ਦੇ ਡੀਲਰ ਕੋਲ ਗਿਆ ਸੀ ਪ੍ਰੰਤੂ ਡੀਲਰ ਨੇ ਕਿਹਾ ਕਿ ਬੈਂਕ ਰਾਹੀਂ ਪੈਸੋ ਭੇਜੋ। ਜਦੋਂ ਉਹ ਪੈਸੇ ਲੈ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ 4 ਮੋਟਰਸਾਈਕਲ ਵਾਲੇ ਮੁੰਡਿਆਂ ਨੇ ਉਸ ਨੂੰ ਰੋਕ ਲਿਆ ਅਤੇ ਉਸ ਨਾਲ ਹੱਥੋਂ ਪਈ ਕਰਨ ਲੱਗੇ ਅਤੇ 2 ਮੋਟਰਸਾਈਕਲ ਸਵਾਰਾਂ ਨੇ ਉਸਦੀ ਗੱਡੀ ਵਿੱਚੋਂ ਪੈਸੇ ਕੱਢ ਲਏ ਅਤੇ ਆਪਣੇ ਸਾਥੀਆਂ ਨੂੰ ਆਵਾਜ਼ ਮਾਰ ਕੇ ਭੱਜ ਗਏ। ਉੱਥੇ ਹੀ ਜਾਂਚ ਅਧਿਕਾਰੀ ਨੇ ਕਿਹਾ ਕਿ ਬਿਆਨ ਦਰਜ ਕਰ ਲਏ ਹਨ ਤੇ ਕਿਹਾ ਕਿ ਜਲਦੀ ਹੀ ਦੋਸ਼ੀਆਂ ਦੀ ਪਛਾਣ ਕਰਕੇ ਕਾਬੂ ਕੀਤਾ ਜਾਵੇਗਾ।