1984 ਸਿੱਖ ਕਤਲੇਆਮ ਦੇ ਗਵਾਹ ਮੁਖ਼ਤਿਆਰ ਸਿੰਘ SIT ਸਾਹਮਣੇ ਹੋਏ ਪੇਸ਼ - 1984 riots
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-4532717-thumbnail-3x2-sirsa2.jpg)
1984 ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦੋ ਸਿੱਖਾਂ ਦੇ ਕਤਲ ਦੇ ਮਾਮਲੇ 'ਚ ਦਾਖ਼ਲ ਹੋਈ ਐੱਫਆਈਆਰ 601/84 ਐੱਸਆਈਟੀ ਨੇ ਮੁੜ ਤੋਂ ਖੋਲ੍ਹ ਦਿੱਤੀ ਹੈ। ਇਸੇ ਕੇਸ ਦੇ ਗਵਾਹ ਮੁਖ਼ਤਿਆਰ ਸਿੰਘ ਸੋਮਵਾਰ ਨੂੰ ਦਿੱਲੀ ਵਿਖੇ ਐੱਸਆਈਟੀ ਦੇ ਦਫਤਰ ਪੇਸ਼ ਹੋਏ। ਮੁਖ਼ਤਿਆਰ ਸਿੰਘ ਨਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੇਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਮੋਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਐੱਸਆਈਟੀ ਦੇ ਅੱਗੇ ਮੁਖਤਿਆਰ ਸਿੰਘ ਨੇ ਇਸ ਕੇਸ ਦੀ ਜਾਣਕਾਰੀ ਹੋਣ ਦੀ ਗੱਲ ਕੀਤੀ ਹੈ ਅਤੇ ਐੱਸਆਈਟੀ ਚੀਫ ਅਨੁਰਾਗ ਮੈਂਬਰ ਗਣੇਸ਼ ਭਾਰਤੀ ਅਤੇ ਐੱਸਆਈਟੀ ਦੇ ਤੀਜੇ ਮੈਂਬਰ ਸਾਬਕਾ ਜੱਜ ਵੀ ਅੱਜ ਪੈਨਲ ਦੇ ਵਿੱਚ ਸ਼ਾਮਲ ਸਨ। ਉਨ੍ਹਾਂ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਮਾਮਲੇ ਨਾਲ ਜੁੜੇ ਕੁਝ ਦਸਤਾਵੇਜ਼ ਸੌਂਪਣ ਦੀ ਗੱਲ ਕਹੀ ਹੈ ਜਿਸ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਕਾਨੂੰਨੀ ਟੀਮ ਛੇਤੀ ਹੀ ਸਪੁਰਦ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਉਮੀਦ ਹੈ ਕਿ ਇਸ ਮਾਮਲੇ ਨਾਲ ਜੁੜੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ 'ਤੇ ਹੁਣ ਕਾਰਵਾਈ ਹੋਵੇਗੀ ਅਤੇ ਕਾਂਗਰਸੀ ਨੇਤਾ ਸੱਜਣ ਕੁਮਾਰ ਵਾਂਗ ਉਹ ਵੀ ਜੇਲ੍ਹ ਵਿੱਚ ਜਾਣਗੇ।