thumbnail

By

Published : Feb 5, 2020, 9:29 AM IST

ETV Bharat / Videos

ਪਟਿਆਲਾ: ਬੱਸ ਤੇ ਪਿਕਅਪ ਗੱਡੀ ਵਿਚਾਲੇ ਟੱਕਰ, 17 ਲੋਕ ਜ਼ਖਮੀ

ਪਟਿਆਲਾ ਦੇ ਅਰਬਨ ਅਸਟੇਟ ਬਾਈਪਾਸ ਕੋਲ ਬਲੈਰੋ ਪਿਕਅਪ ਗੱਡੀ ਤੇ ਬੱਸ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਸੜਕ ਹਾਦਸੇ ਦੌਰਾਨ 17 ਲੋਕ ਜ਼ਖਮੀ ਹੋ ਗਏ। ਜ਼ਖਮੀ ਰਾਜਿੰਦਰਾ ਹਸਪਤਾਲ ਅਤੇ ਵਰਧਮਾਨ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਮੌਕੇ 'ਤੇ ਮੌਜੂਦ ਸਥਾਨਕ ਲੋਕਾਂ ਨੇ ਦੱਸਿਆ ਕਿ ਦਿੱਲੀ ਤੋਂ ਆ ਰਹੀ ਬੱਸ 'ਚ ਪਿਕਅਪ ਬਲੈਰੋ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਪਿਕਅਪ ਬਲੈਰੋ ਗੱਡੀ 'ਚ ਸਵਾਰ ਲੋਕ ਅਤੇ ਕੁਝ ਕੁ ਬੱਸ 'ਚ ਬੈਠੀਆਂ ਸਵਾਰੀਆਂ ਜਖ਼ਮੀਆਂ ਹੋ ਗਈਆਂ। ਜਖ਼ਮੀਆਂ ਨੂੰ ਸਥਾਨਕ ਲੋਕਾਂ ਨੇ ਐਂਬੁਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਤੇ ਪੁਲਿਸ ਨੂੰ ਸੂਚਨਾ ਦਿੱਤੀ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.