ਮਲੇਰਕੋਟਲਾ ਦੇ ਇਸ ਖ਼ੂਨਦਾਨ ਨੇ ਸਾਬਿਤ ਕੀਤਾ ਕਿ ਲੋਕ ਹਮੇਸ਼ਾ ਇਕੱਠੇ ਖੜੇ ਨੇ - ਮਲੇਰਕੋਟਲਾ ਦਾ ਬਲੱਡ ਬੈਂਕ ਚ ਖ਼ੂਨ ਦੀ ਕਮੀ
🎬 Watch Now: Feature Video
ਮਲੇਰਕੋਟਲਾ: ਖਾਣ ਪੀਣ ਵਾਲੀਆਂ ਵਸਤੂਆਂ ਤੋਂ ਲੈ ਕੇ ਜ਼ਰੂਰਤਮੰਦ ਲੋਕਾਂ ਨੂੰ ਹਰ ਤਰਾਂ ਦੇ ਸਮਾਨ ਦੇ ਲੰਗਰ ਤੁਸੀਂ ਲੱਗੇ ਹੋਏ ਦੇਖੇ ਹੋਣਗੇ, ਪਰ ਮਾਲੇਰਕੋਟਲਾ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਅਜੀਬੋ ਗਰੀਬ ਲੰਗਰ ਲੱਗਿਆ ਹੋਇਆ ਹੈ। ਇਹ ਲੰਗਰ ਇੱਥੋਂ ਦੀ ਬਲੱਡ ਬੈਂਕ ਵਿੱਚ ਲੱਗਿਆ ਹੋਇਆ ਹੈ। ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਦੀ ਇੰਚਾਰਜ ਡਾਕਟਰ ਜੋਤੀ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੂੰ ਖ਼ੂਨ ਦੀ ਕਮੀ ਲੱਗੀ ਸੀ ਜਿਸ ਕਰ ਕੇ ਉਨ੍ਹਾਂ ਨੇ ਸਹਾਰਾ ਵੈੱਲਫੇਅਰ ਸੁਸਾਇਟੀ ਨੂੰ ਅਪੀਲ ਕੀਤੀ ਹੈ ਜਿਸ ਤੋਂ ਬਾਅਦ ਹੁਣ ਰੋਜ਼ਾਨਾ ਉਨ੍ਹਾਂ ਕੋਲ ਦਸ ਤੋਂ ਪੰਦਰਾਂ ਵਿਅਕਤੀ ਆ ਕੇ ਖ਼ੂਨਦਾਨ ਕਰਕੇ ਜਾਂਦੇ ਅਤੇ ਜਿਹੜੀ ਘਾਟ ਸੀ ਉਹ ਪੂਰੀ ਹੋ ਰਹੀ ਹੈ।