ਫ਼ਰਾਹ ਖ਼ਾਨ ਨੇ ਦਿੱਤੀ ਲੰਚ ਪਾਰਟੀ, ਵੇਖੋ ਵੀਡੀਓ - Rajkummar Rao, his girlfriend Patralekhaa
🎬 Watch Now: Feature Video
ਫ਼ਿਲਮ ਮੇਕਰ ਤੇ ਕੋਰਿਓਗ੍ਰਾਫ਼ਰ ਫ਼ਰਾਹ ਖ਼ਾਨ ਨੇ ਐਤਵਾਰ ਨੂੰ ਆਪਣੇ ਘਰ ਇੱਕ ਸਟਾਰ-ਸਟੱਡੀਡ ਲੰਚ ਪਾਰਟੀ ਦਾ ਆਯੋਜਨ ਕੀਤਾ। ਇਸ ਮੌਕੇ ਉਨ੍ਹਾਂ ਨੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਲੰਚ 'ਤੇ ਬੁਲਾਇਆ। ਪਾਰਟੀ ਵਿੱਚ ਸਾਜਿਦ ਖ਼ਾਨ, ਅਦਾਕਾਰ ਰਿਤਿਕ ਰੌਸ਼ਨ, ਸ਼ਵੇਤਾ ਬੱਚਨ ਨੰਦਾ, ਮਲਾਇਕਾ ਅਰੋੜਾ, ਕਰਨ ਜੌਹਰ, ਰਾਜਕੁਮਾਰ ਰਾਓ ਅਤੇ ਉਨ੍ਹਾਂ ਦੀ ਗਰਲਫ੍ਰੈਂਡ ਪਟਰਾਲੇਖਾ, ਸੋਨਾਲੀ ਬੇਂਦਰੇ, ਪੁਨੀਤ ਮਲਹੋਤਰਾ, ਅੰਨਾਯਾ ਪਦਾਯਨ, ਕਾਰਤਿਕ ਆਰੀਅਨ ਅਤੇ ਮੁਕੇਸ਼ ਛਾਬੜਾ ਸਮੇਤ ਕਈ ਹੋਰ ਸਿਤਾਰੇ ਇਸ ਪਾਰਟੀ ਵਿੱਚ ਸ਼ਾਮਲ ਹੋਏ। ਫ਼ਰਾਹ ਦੇ ਬਹੁਤ ਸਾਰੇ ਮਹਿਮਾਨਾਂ ਨੇ ਪਾਰਟੀ ਦੀਆਂ ਫ਼ੋਟੋਆਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ। ਵਰਕ ਫ੍ਰੰਟ ਦੀ ਜੇ ਗੱਲ ਕਰੀਏ ਤਾਂ ਫ਼ਰਾਹ 1982 ਵਿੱਚ ਆਈ ਫ਼ਿਲਮ ਸੱਤੇ ਪੇ ਸੱਤਾ ਦੇ ਰੀਮੇਕ ਦੀ ਤਿਆਰੀ ਵਿੱਚ ਰੁੱਝੀ ਹੋਈ ਹੈ, ਜਿਸ ਵਿੱਚ ਉਹ ਰੋਹਿਤ ਸ਼ੈੱਟੀ ਨਾਲ ਕੰਮ ਕਰਨ ਜਾ ਰਹੀ ਹੈ।