ਕਿਸਾਨਾਂ ਤੇ ਲੋਕਾਂ ਦਾ ਦਰਦ ਸਮਝਣ ਵਾਲਾ ਹੋਣਾ ਚਾਹੀਦੈ ਪੀਐੱਮ : ਜਸਵਿੰਦਰ ਭੱਲਾ - pollywood
🎬 Watch Now: Feature Video
ਪਾਲੀਵੁੱਡ ਵਿਚ ਜਸਵਿੰਦਰ ਭੱਲਾ ਅਜਿਹੀ ਹਸਤੀ ਹੈ, ਇਹ ਜਿਸ ਵੀ ਫ਼ਿਲਮ ਵਿਚ ਕਿਰਦਾਰ ਨਿਭਾਉਂਦੇ ਹਨ, ਉਹ ਫ਼ਿਲਮ ਆਪਣੇ ਆਪ ਹੀ ਹਿੱਟ ਹੋ ਜਾਂਦੀ ਹੈ। ਹੁਣ 14 ਜੂਨ ਨੂੰ ਮੁੜ ਜਸਵਿੰਦਰ ਭੱਲਾ ਫ਼ਿਲਮ 'ਜਿੰਦ ਜਾਨ' 'ਚ ਆਪਣੀ ਅਦਾਕਾਰੀ ਦਾ ਜਲਵਾ ਵਿਖਾਉਣਗੇ। ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਜਸਵਿੰਦਰ ਭੱਲਾ ਨੇ ਆਪਣੇ ਦਿਲ ਦੇ ਕਈ ਰਾਜ ਖੋਲ੍ਹੇ। ਇਸ ਦੌਰਾਨ ਦੇਸ਼ ਦਾ ਪ੍ਰਧਾਨ ਮੰਤਰੀ ਕਿਵੇਂ ਦਾ ਹੋਣ ਚਾਹੀਦਾ ਹੈ, ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਜਿਹਾ ਹੋਣਾ ਚਾਹੀਦਾ ਹੈ, ਜੋ ਪੰਜਾਬ ਦੇ ਕਿਸਾਨਾਂ ਤੇ ਲੋਕਾਂ ਦੇ ਦਰਦ ਨੂੰ ਸਮਝੇ।