ਵੇਖੋ ਵੀਡੀਓ: ਬਾਲੀਵੁੱਡ ਅਦਾਕਾਰ ਆਮਿਰ ਖਾਨ ਤੇ ਕਿਰਨ ਰਾਓ ਨੇ ਤਲਾਕ ਦਾ ਕੀਤਾ ਐਲਾਨ - ਆਮਿਰ ਖਾਨ ਤੇ ਕਿਰਨ ਰਾਓ ਨੇ ਤਲਾਕ ਦਾ ਕੀਤਾ ਐਲਾਨ
🎬 Watch Now: Feature Video
ਮੁੰਬਈ: ਬਾਲੀਵੁੱਡ ਅਦਾਕਾਰ ਆਮਿਰ ਖਾਨ ਦੇ ਦੂਜੇ ਵਿਆਹ ਦੇ ਟੁੱਟਣ ਦੀ ਖ਼ਬਰ ਹੈ। ਇਸ ਗੱਲ ਨੇ ਆਮਿਰ ਦੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ।ਦੋਹਾਂ ਨੇ ਲਿਖਿਆ, 'ਇਕੱਠੇ 15 ਸਾਲਾਂ ਬਿਤਾਉਣ ਦੌਰਾਨ ਅਸੀਂ ਹਰ ਪਲ ਹਾਸੇ ਤੇ ਖੁਸ਼ੀ ਨਾਲ ਜੀਉਂਦੇ ਰਹੇ ਹਾਂ ਅਤੇ ਸਾਡਾ ਰਿਸ਼ਤਾ ਭਰੋਸੇ, ਸਤਿਕਾਰ ਤੇ ਪਿਆਰ ਨਾਲ ਵਧਦਾ ਰਿਹਾ। ਹੁਣ ਅਸੀਂ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਕਰਾਂਗੇ - ਜੋ ਪਤੀ ਪਤਨੀ ਵਰਗਾ ਨਹੀਂ , ਪਰ ਕੋ ਪੈਰੇਂਟਸ ਤੇ ਇੱਕ-ਦੂਜੇ ਦੇ ਪਰਿਵਾਰ ਦੇ ਤੌਰ 'ਤੇ ਹੋਵੇਗਾ। ਅਸੀਂ ਕੁੱਝ ਸਮਾਂ ਪਹਿਲਾਂ ਆਪਣੀ ਵੱਖ ਹੋਣ ਦੀ ਯੋਜਨਾ ਬਣਾਈ ਸੀ ਤੇ ਹੁਣ ਅਸੀਂ ਵੱਖ-ਵੱਖ ਰਹਿਣ ਦੀ ਵਿਵਸਥਾ ਨਾਲ ਸਹਿਜ ਹਾਂ। ਅਸੀਂ ਬੇਟੇ ਆਜ਼ਾਦ ਦੇ ਕੋ ਪੈਰੇਂਟਸ ਬਣੇ ਰਹਾਂਗੇ ਤੇ ਮਿਲ ਕੇ ਉਸ ਦੀ ਦੇਖਭਾਲ ਕਰਾਂਗੇ। ਅਸੀਂ ਫਿਲਮਾਂ ਲਈ ਅਤੇ ਆਪਣੀ ਪਾਨੀ ਫਾਊਂਡੇਸ਼ਨ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ।