ਕੱਚੇ ਅਧਿਆਪਕਾਂ ਨੇ ਡੀ.ਪੀ.ਆਈ ਦਾ ਗੇਟ ਕੀਤਾ ਬੰਦ - ਅਧਿਆਪਕ
🎬 Watch Now: Feature Video
ਮੋਹਾਲੀ: ਕੱਚੇ ਅਧਿਆਪਕ ਯੂਨੀਅਨ (Teachers Union) ਦੇ ਬੈਨਰ ਹੇਠ ਚੱਲ ਰਹੇ ਧਰਨੇ ਨੇ ਅੱਜ ਉਸ ਟਾਈਮ ਵਿਕਰਾਲ ਰੂਪ ਲੈ ਲਿਆ ਜਦੋਂ ਉਨ੍ਹਾਂ ਨੇ ਦੁਪਹਿਰ 3 ਵਜੇ ਤੋਂ ਬਾਅਦ ਡੀ.ਪੀ.ਆਈ. (D.P.I.) ਦੇ ਗੇਟ ਨੂੰ ਬੰਦ ਕਰਕੇ ਗੇਟ ਦੇ ਸਾਹਮਣੇ ਧਰਨੇ ‘ਤੇ ਬੈਠ ਗਏ। ਇਸ ਦੌਰਾਨ ਗੱਲਬਾਤ ਕਰਦਿਆਂ ਹੋਏ ਕੱਚੇ ਅਧਿਆਪਕ ((Teachers) ਕਪੂਰ ਸਿੰਘ ਦੱਸਿਆ ਕਿ ਕੱਚੇ ਅਧਿਆਪਕਾਂ ((Teachers) ਵੱਲੋਂ ਰੈਗੂਲਰ ਹੋਣ ਨੂੰ ਲੈਕੇ ਪੰਜਾਬ ਸਰਕਾਰ ਖ਼ਿਲਾਫ਼ ਉਹ ਲੜਾਈ ਲੜ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ (Government of Punjab) ‘ਤੇ ਵਾਰ-ਵਾਰ ਵਾਅਦਾ ਖ਼ਿਲਾਫ਼ੀ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Government of Punjab) ਉਨ੍ਹਾਂ ਨੂੰ ਬਣਦਾ ਹੱਕ ਨਹੀਂ ਦੇ ਰਹੀ।