ਖੁੰਖਾਰ ਨਾਮੀ ਗੈਂਗਸਟਰ ਹਜ਼ਾਰਾਂ ਦੀ ਪੂਰੀ ਗੈਂਗ ਪੁਲਿਸ ਅੜਿਕੇ - ਗੈਂਗਸਟਰਾਂ ਦੇ ਉੱਤੇ ਨਕੇਲ
🎬 Watch Now: Feature Video
ਅੰਮ੍ਰਿਤਸਰ: ਸੂਬੇ ਭਰ ’ਚ ਪੁਲਿਸ ਪ੍ਰਸ਼ਾਸਨ ਵੱਲੋਂ ਗੈਂਗਸਟਰਾਂ ਦੇ ਉੱਤੇ ਨਕੇਲ ਕੱਸੀ ਜਾ ਰਹੀ ਹੈ। ਇਸੇ ਦੇ ਚੱਲਦੇ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿਖੇ ਪੁਲਿਸ ਦੀ ਟੀਮ ਨੇ ਨਾਮੀ ਗੈਂਗਸਟਰ ਹਜ਼ਾਰਾ ਗਰੁੱਪ ਦੀ ਗੈਂਗ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਏਸੀਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਕਾਬੂ ਕੀਤੇ ਗਏ ਛੇਹਰਟਾ ਇਲਾਕੇ ਚ ਘਣੂਪੁਰ ਕਾਲੇ ਵਿਖੇ ਇਕ ਵਿਅਕਤੀ ਦਾ ਕਤਲ ਕੀਤੇ ਜਾਣ ਚ ਕਾਬੂ ਕੀਤੇ ਗਏ ਗੈਂਗ ਦਾ ਹੱਥ ਸੀ ਅਤੇ ਹੁਣ ਇਨ੍ਹਾਂ ਗੈਂਗਸਟਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਨ੍ਹਾਂ ਦੇ ਕੋਲੋਂ ਇਕ 32 ਬੋਰ ਪਿਸਟਲ 6 ਰੌਂਦ ਇਕ ਚੋਰੀ ਦਾ ਮੋਟਰਸਾਈਕਲ ਇੱਕ ਦੇਸੀ ਕੱਟਾ 2 ਕਾਟੇਜ ਬਰਾਮਦ ਕੀਤੇ ਹਨ। ਇਨ੍ਹਾਂ ਖਿਲਾਫ 6 ਤੋਂ ਵੱਧ ਲੜਾਈ ਝਗੜੇ ਕਤਲ ਅਤੇ ਲੁੱਟ ਖੋਹ ਦੇ ਮਾਮਲੇ ਦਰਜ ਹਨ। ਫਿਲਹਾਲ ਇਨ੍ਹਾਂ ਖਿਲਾਫ ਮਾਮਲਾ ਦਰਜ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Last Updated : Feb 3, 2023, 8:21 PM IST