ਨਸ਼ੇੜੀ ਲੁਟੇਰਾ ਚੜ੍ਹਿਆ ਲੋਕਾਂ ਦੇ ਧੱਕੇ, ਵੇਖੋ ਵੀਡੀਓ - Jalandhar latest news
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14604802-890-14604802-1646135164524.jpg)
ਜਲੰਧਰ: ਸ਼ਹਿਰ ਦੇ ਚੀਮਾ ਨਗਰ ਇਲਾਕੇ ਵਿੱਚ ਇੱਕ ਵੱਡਾ ਹੰਗਾਮਾ ਹੋ ਗਿਆ ਜਦੋਂ ਦੋ ਐਕਟਿਵਾ ਸਵਾਰ ਨੌਜਵਾਨ ਇੱਕ ਬਜ਼ੁਰਗ ਮਹਿਲਾ ਦੀਆਂ ਵਾਲੀਆਂ ਅਤੇ ਚੇਨ ਖੋਹ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੌਰਾਨ ਇਲਾਕੇ ਵਿੱਚ ਮੌਜੂਦ ਲੋਕਾਂ ਵੱਲੋਂ ਕਾਰ ਨਾਲ ਟੱਕਰ ਮਾਰ ਕੇ ਉਕਤ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਲੋਕਾਂ ਨੇ ਇੱਕ ਨੌਜਵਾਨ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਜਿਸਨੂੰ ਉਨ੍ਹਾਂ ਖੰਭੇ ਨਾਲ ਬੰਨ੍ਹ ਲਿਆ ਜਦਕਿ ਦੂਸਰਾ ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਿਆ। ਲੋਕਾਂ ਵੱਲੋਂ ਲੁਟੇਰੇ ਦੀ ਸਕੂਟੀ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿੱਚੋਂ ਨਸ਼ੇ ਨਾਲ ਸਬੰਧਿਤ ਸਮਾਨ ਬਰਾਮਦ ਹੋਇਆ ਹੈ। ਲੋਕਾਂ ਵੱਲੋਂ ਸ਼ਖ਼ਸ ਨੂੰ ਪੁਲਿਸ ਹਵਾਲੇ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
Last Updated : Feb 3, 2023, 8:18 PM IST