ਪੰਜਾਬ ’ਚ AAP ਦੀ ਸਰਕਾਰ ਬਣਨ ’ਤੇ ਲੋਕ ਖੁਸ਼ - ਪੰਜਾਬ ’ਚ AAP ਦੀ ਸਰਕਾਰ ਬਣਨ ’ਤੇ ਲੋਕ ਖੁਸ਼
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੀ ਸੱਤਾ ‘ਤੇ ਕੁਝ ਕਾਬਜ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ (Aam Aadmi Party government) ਤੋਂ ਪੰਜਾਬ ਦੇ ਲੋਕ ਖੁਸ਼ ਨਜ਼ਰ ਆ ਰਹੇ ਹਨ। ਮੀਡੀਆ ਨਾਲ ਗੱਲਬਾਤ ਦੌਰਾਨ ਲੋਕਾਂ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਤੇ ਅਕਾਲੀ ਦਲ ਦੀ ਸਰਕਾਰ ਰਹੀ ਹੈ (Congress and Akali Dal government)। ਜਿਨ੍ਹਾਂ ਨੇ ਪੰਜਾਬ ਦੇ ਖਜ਼ਾਨੇ ਦੀ ਰੱਜ ਕੇ ਲੁੱਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਸਰਕਾਰਾਂ ਦੇ ਸਮੇਂ ਅੰਦਰ ਪੰਜਾਬ ਵਿੱਚ ਮਹਿੰਗਾਈ ਬਹੁਤ ਜਿਆਦਾ ਸੀ, ਪਰ ਹੁਣ ਪੰਜਾਬ ਅੰਦਰ ਭਗਵੰਤ ਮਾਨ ਦੇ ਮੁੱਖ ਮੰਤਰੀ (Chief Minister of Bhagwant Mann) ਬਣਨ ਨਾਲ ਲੋਕਾਂ ਨੂੰ ਮਹਿੰਗਾਈ ਤੋਂ ਥੋੜ੍ਹੀ ਰਾਹਤ ਜ਼ਰੂਰ ਮਿਲੇਗੀ।
Last Updated : Feb 3, 2023, 8:19 PM IST