ਨਵਜੋਤ ਸਿੱਧੂ ਦੀ ਤੰਤਰ ਮੰਤਰ ਵਾਲੀ ਵਾਇਰਲ ਵੀਡੀਓ ਦਾ ਪੰਡਿਤ ਨੇ ਦੱਸਿਆ ਸੱਚ ! - Navjot Sidhu chanting mantras
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14473161-523-14473161-1644918626364.jpg)
ਅੰਮ੍ਰਿਤਸਰ: ਪਿਛਲੇ ਦਿਨ੍ਹਾਂ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤੰਤਰ ਮੰਤਰ ਵਾਲੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ (Navjot Sidhu chanting mantras) ਹੋਈ ਸੀ ਜਿਹੜੀ ਕਿ ਮੀਡੀਆ ਵਿੱਚ ਸੁਰਖੀਆਂ ਦਾ ਵਿਸ਼ਾ ਵੀ ਬਣੀ। ਨਵਜੋਤ ਸਿੱਧੂ ਦੀ ਵਾਇਰਲ ਵੀਡੀਓ ਨੂੰ ਲੈਕੇ ਵਿਰੋਧੀਆਂ ਵੱਲੋਂ ਉਨ੍ਹਾਂ ’ਤੇ ਜੰਮਕੇ ਨਿਸ਼ਾਨੇ ਸਾਧੇ ਗਏ। ਸਿੱਧੂ ਦੀ ਵੀਡੀਓ ਨੂੰ ਲੈਕੇ ਇੱਕ ਦਿਨੇਸ਼ ਕੁਮਾਰ ਪੰਡਿਤ ਦਾ ਬਿਆਨ ਸਾਹਮਣੇ ਆਇਆ ਹੈ। ਪੰਡਿਤ ਦਿਨੇਸ਼ ਨੇ ਦੱਸਿਆ ਕਿ ਸਿੱਧੂ ਜੇ ਕੋਈ ਪੂਜਾ ਪਾਠ ਜਾਂ ਕੋਈ ਮੰਤਰ ਕਰ ਰਹੇ ਸਨ ਉਸ ਤੋਂ ਇੰਝ ਜਾਪਦਾ ਹੈ ਕਿ ਜਿਸ ਤਰ੍ਹਾਂ ਉਹ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਅਜਿਹਾ ਕਰ ਰਹੇ ਹੋਣ। ਇਸਦੇ ਨਾਲ ਹੀ ਪੰਡਿਤ ਸਿੱਧੂ ਨੂੰ ਨਸੀਹਤ ਦਿੰਦੇ ਵੀ ਵਿਖਾਈ ਦਿੱਤੇ ਕਿ ਅਜਿਹਾ ਦਿਖਾਵਾ ਨਹੀਂ ਕਰਨਾ ਚਾਹੀਦਾ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਹਰ ਇੱਕ ਦੀ ਮਰਜ਼ੀ ਹੈ। ਇਸਦੇ ਨਾਲ ਹੀ ਉੁਨ੍ਹਾਂ ਦਾਅਵਾ ਕੀਤਾ ਹੈ ਕਿ ਕੋਈ ਵੀ ਕਾਲਾ ਇਲਮ ਨਹੀਂ ਹੁੰਦਾ ਹੈ ਬਲਿਕ ਦਿਖਾਵਾ ਜ਼ਰੂਰ ਹੋ ਸਕਦਾ ਹੈ।
Last Updated : Feb 3, 2023, 8:12 PM IST