ਵਿਦੇਸ਼ ਦੀ ਧਰਤੀ 'ਤੇ ਪੰਜਾਬ ਦੇ ਇੱਕ ਹੋਰ ਪੁੱਤ ਦੀ ਹੋਈ ਮੌਤ, ਪਰਿਵਾਰ ਦੀ ਗਰੀਬੀ ਦੂਰ ਕਰਨ ਗਿਆ ਸੀ ਜਰਮਨ - ਨੌਜਵਾਨ ਦੀ ਮੌਤ
🎬 Watch Now: Feature Video


Published : Nov 23, 2023, 8:32 PM IST
ਹੁਸ਼ਿਆਰਪੁਰ ਤਲਵਾੜਾ ਬਲਾਕ ਦੇ ਪਿੰਡ ਰੇਪੁਰ ਦੇ 33 ਸਾਲਾ ਅਸ਼ੋਕ ਕੁਮਾਰ ਦੀ ਜਰਮਨ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ 11 ਸਾਲ ਪਹਿਲਾਂ ਉਸ ਦਾ ਭਰਾ ਰੁਗਜ਼ਾਰ ਲਈ ਜਰਮਨ ਗਿਆ ਸੀ, ਜਿਥੇ ਉਸ ਦੀ ਪਤਨੀ ਨਾਲ ਬੀਤੇ ਦਿਨੀਂ ਗੱਲ ਹੋਈ ਸੀ ਤਾਂ ਉਨ੍ਹਾਂ ਛਾਤੀ 'ਚ ਦਰਦ ਦੱਸਿਆ ਸੀ ਪਰ ਬਾਅਦ 'ਚ ਖ਼ਬਰ ਆਈ ਕਿ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਪਰਿਵਾਰ ਨੇ ਸਰਕਾਰਾਂ ਤੋਂ ਮਦਦ ਦੀ ਅਪੀਲ ਕਰਦਿਆਂ ਮੰਗ ਕੀਤੀ ਕਿ ਮ੍ਰਿਤਕ ਦੀ ਦੇਹ ਪੰਜਾਬ ਲਿਆਂਦੀ ਜਾਵੇ ਤਾਂ ਜੋ ਉਹ ਉਸ ਦਾ ਹੱਥੀ ਅੰਤਿਮ ਸਸਕਾਰ ਕਰ ਸਕਣ।