ਵੱਡੇ ਪੱਥਰ ਦੀ ਲਪੇਟ 'ਚ ਆਈ ਜੇਸੀਬੀ ਮਸ਼ੀਨ, ਡੂੰਘੀ ਖੱਡ 'ਚ ਡਿੱਗੀ, ਦੇਖੋ ਭਿਆਨਕ ਵੀਡੀਓ - ਉੱਤਰਾਖੰਡ ਦੀ ਖਬਰ
🎬 Watch Now: Feature Video
ਉੱਤਰਾਖੰਡ ਦੇ ਪਿਥੌਰਗੜ੍ਹ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਪਹਾੜ ਤੋਂ ਵੱਡੇ-ਵੱਡੇ ਪੱਥਰ ਡਿੱਗ ਰਹੇ ਹਨ, ਜਿਸ ਦੀ ਲਪੇਟ 'ਚ ਜੇਸੀਬੀ ਆ ਗਈ ਅਤੇ ਇਹ ਜੇਸੀਬੀ ਖਿਡੌਣੇ ਵਾਂਗ ਸਿੱਧੀ ਪਹਾੜੀ ਤੋਂ ਥੱਲੇ ਜਾ ਡਿੱਗੀ। ਘਟਨਾ ਪਿਥੌਰਾਗੜ੍ਹ ਜ਼ਿਲ੍ਹੇ ਦੇ ਧਾਰਚੂਲਾ ਇਲਾਕੇ ਦੀ ਦੱਸੀ ਜਾ ਰਹੀ ਹੈ। ਐੱਸਪੀ ਪਿਥੌਰਾਗੜ੍ਹ ਲੋਕੇਸ਼ਵਰ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਤਵਾਘਾਟ-ਸੋਬਲਾ ਮੋਟਰਵੇਅ 'ਤੇ ਜੇ.ਸੀ.ਬੀ ਨਾਲ ਕੰਮ ਚੱਲ ਰਿਹਾ ਸੀ। ਫਿਰ ਉੱਪਰੋਂ ਇੱਕ ਵੱਡਾ ਪੱਥਰ ਜੇਸੀਬੀ ’ਤੇ ਡਿੱਗ ਪਿਆ ਅਤੇ ਜੇਸੀਬੀ ਮਸ਼ੀਨ ਸਿੱਧੀ ਟੋਏ ਵਿੱਚ ਜਾ ਡਿੱਗੀ। ਦੱਸ ਦੇਈਏ ਕਿ ਉੱਤਰਾਖੰਡ ਵਿੱਚ ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਤੋਂ ਬਾਅਦ ਤਬਾਹੀ ਵਰਗੀ ਸਥਿਤੀ ਬਣੀ ਹੋਈ ਹੈ। ਪਹਾੜ 'ਤੇ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜ਼ਮੀਨ ਖਿਸਕਣ ਕਾਰਨ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ।