Vigilance Bureau Bathinda: ਵਿਜੀਲੈਂਸ ਨੇ ਨੌਕਰੀ ਦਿਵਾਉਣ ਦੇ ਨਾਂ ’ਤੇ ਅਫ਼ਸਰ ਨੂੰ ਰਿਸ਼ਵਤ ਲੈਂਦਿਆ ਕੀਤਾ ਗ੍ਰਿਫ਼ਤਾਰ - ਵਿਜੀਲੈਂਸ ਬਠਿੰਡਾ ਨੇ ਅਫ਼ਸਰ ਨੂੰ ਰਿਸ਼ਵਤ ਲੈਂਦਿਆ ਕਾਬੂ
🎬 Watch Now: Feature Video
Published : Sep 29, 2023, 2:09 PM IST
ਬਠਿੰਡਾ: ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦੋਂ ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਨੇ ਨਗਰ ਨਿਗਮ ਬਠਿੰਡਾ ਵਿੱਚ ਕੇਂਦਰ ਸਰਕਾਰ ਦੇ ਨੈਸ਼ਨਲ ਅਰਬਨ ਆਜੀਵਿਕਾ ਮਿਸ਼ਨ ਤਹਿਤ ਨੌਕਰੀ ਦਿਵਾਉਣ ਦੇ ਨਾਂ ’ਤੇ ਪ੍ਰੋਜੈਕਟ ਮੈਨੇਜਰ ਨੂੰ 7,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਵਿਜੀਲੈਂਸ ਦੀ ਟੀਮ ਨੇ ਸ਼ੁੱਕਰਵਾਰ ਸਵੇਰੇ ਕਾਰਪੋਰੇਸ਼ਨ ਦਫ਼ਤਰ ਸਥਿਤ ਨੈਸ਼ਨਲ ਅਰਬਨ ਆਜੀਵਿਕਾ ਮਿਸ਼ਨ ਦੇ ਦਫ਼ਤਰ ਤੋਂ ਪ੍ਰੋਜੈਕਟ ਮੈਨੇਜਰ ਸੋਨੂੰ ਗੋਇਲ ਨੂੰ ਗ੍ਰਿਫ਼ਤਾਰ ਕੀਤਾ। ਵਿਜੀਲੈਂਸ ਅਧਿਕਾਰੀ ਅਨੁਸਾਰ ਮੁਲਜ਼ਮ ਸੋਨੂੰ ਗੋਇਲ ਨੇ ਮਿਸ਼ਨ ਤਹਿਤ ਚਲਾਏ ਜਾ ਰਹੇ ਪ੍ਰੋਜੈਕਟ ਤਹਿਤ ਲੜਕੀ ਨੂੰ ਨੌਕਰੀ ਦਿਵਾਉਣ ਲਈ ਪੈਸੇ ਮੰਗੇ ਸਨ। ਸ਼ਿਕਾਇਤਕਰਤਾ ਨੂੰ ਨੌਕਰੀ 'ਤੇ ਰੱਖਣ ਤੋਂ ਬਾਅਦ ਸੋਨੂੰ ਗੋਇਲ ਨੇ ਉਸ ਦੀ 12,000 ਰੁਪਏ ਦੀ ਤਨਖਾਹ 'ਚੋਂ 10,000 ਰੁਪਏ ਦੇਣ ਦਾ ਸੌਦਾ ਕਰ ਲਿਆ।