Som Prakash On Raj Kumar Verka: ਰਾਜ ਕੁਮਾਰ ਵੇਰਕਾ ਵੱਲੋਂ ਬੀਜੇਪੀ ਛੱਡ 'ਤੇ ਕੇਂਦਰੀ ਮੰਤਰੀ ਨੇ ਕਿਹਾ 'ਕੋਈ ਆਉਂਦਾ ਕੋਈ ਜਾਂਦਾ' 'ਇਹ ਸਮੁੰਦਰ ਆ' - ਸੋਮ ਪ੍ਰਕਾਸ਼ ਨੇ ਰਾਜ ਕੁਮਾਰ ਵੇਰਕਾ ਤੇ ਨਿਸ਼ਾਨੇ ਸਾਧੇ
🎬 Watch Now: Feature Video
Published : Oct 15, 2023, 1:25 PM IST
ਹੁਸ਼ਿਆਰਪੁਰ: ਕੇਂਦਰੀ ਉਦਯੋਗ ਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਅੱਜ ਐਤਵਾਰ ਨੂੰ ਦੁਸਹਿਰਾ ਗਰਾਊਂਡ ਹੁਸ਼ਿਆਰਪੁਰ ਵਿਖੇ ਐਮ.ਪੀ ਲੈਡ ਸਕੀਮ ਤਹਿਤ 15 ਲੱਖ ਰੁਪਏ ਦੀ ਲਾਗਤ ਨਾਲ ਉਸਾਰੀਆਂ ਗਈਆਂ ਪੌੜੀਆਂ ਦਾ ਉਦਘਾਟਨ ਕੀਤਾ। ਇਸ ਮੌਕੇ ਉੱਤੇ ਰਾਜ ਕੁਮਾਰ ਵੇਰਕਾ ਦੇ ਬੀਜੇਪੀ ਛੱਡ ਜਾਣ ਉੱਤੇ ਉਨ੍ਹਾਂ ਕਿਹਾ ਕਿ ਇਸ ਪਾਰਟੀ ਵਿੱਚ ਕੋਈ ਆਉਂਦਾ ਤੇ ਕੋਈ ਜਾਂਦਾ ਹੈ, ਇਹ ਪਾਰਟੀ ਸਮੁੰਦਰ ਆ, ਇਸ ਕਰਕੇ ਕੋਈ ਫਰਕ ਨਹੀਂ ਪੈਂਦਾ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਹੁਸ਼ਿਆਰਪੁਰ ਦੇ ਦੁਸਹਿਰਾ ਗਰਾਊਂਡ ਵਿੱਚ ਹਰ ਸਾਲ ਦੁਸਹਿਰਾ ਮਨਾਇਆ ਜਾਂਦਾ ਹੈ। ਪੂਰੇ ਉੱਤਰੀ ਭਾਰਤ ਵਿਚ ਦੁਸਹਿਰਾ ਪ੍ਰਸਿੱਧ ਹੈ ਅਤੇ ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਵੀ ਲੋਕ ਇੱਥੋਂ ਦਾ ਦੁਸਹਿਰਾ ਅਤੇ ਰਾਮਲੀਲਾ ਦੇਖਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਉਹ ਬੜੇ ਖੁਸ਼ਕਿਸਮਤ ਹਨ ਕਿ ਪਰਮਾਤਮਾ ਨੇ ਇਹ ਸੇਵਾ ਉਨ੍ਹਾਂ ਕੋਲੋਂ ਲਈ ਹੈ। ਉਨ੍ਹਾਂ ਕਿਹਾ ਕਿ ਗਰਾਊਂਡ ਵਿਚ ਪੌੜੀਆਂ ਬਣਨ ਨਾਲ ਇੱਥੇ ਦੁਸਹਿਰੇ ਅਤੇ ਹੋਰਨਾਂ ਸਮਾਗਮਾਂ ਮੌਕੇ ਆਉਣ ਵਾਲੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ।